ਫਿਲੌਰ (ਭਾਖੜੀ) : ਔਰਤ ਦਾ ਪਰਸ ਖੋਹ ਕੇ ਭੱਜ ਰਹੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੂੰ ਲੋਕਾਂ ਨੇ ਫੜ ਕੇ ਚੰਗੀ ਛਿੱਤਰ-ਪਰੇਡ ਕੀਤੀ ਅਤੇ ਬਾਅਦ ਵਿਚ ਪੁਲਸ ਨੇ ਸਿਵਲ ਹਸਪਤਾਲ ਤੋਂ ਮੱਲ੍ਹਮ ਪੱਟੀ ਕਰਵਾ ਕੇ ਮੁਕੱਦਮਾ ਦਰਜ ਕਰ ਕੇ ਹਵਾਲਾਤ ਵਿਚ ਡੱਕ ਦਿੱਤਾ। ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਪਤਨੀ ਸੇਵਾ ਸਿੰਘ ਆਪਣੇ ਪਤੀ ਦੇ ਨਾਲ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਨੈਸ਼ਨਲ ਹਾਈਵੇਅ ’ਤੇ ਕਿਸੇ ਕੰਮ ਦੇ ਸਿਲਸਿਲੇ ਵਿਚ ਆਪਣੇ ਰਿਸ਼ਤੇਦਾਰ ਦੇ ਜਾ ਰਹੇ ਸਨ। ਜਿਉਂ ਹੀ ਉਹ ਨਾਮਧਾਰੀ ਹੋਟਲ ਨੇੜੇ ਪੁੱਜੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਚਲਦੀ ਸਕੂਟਰੀ ਤੋਂ ਔਰਤ ਦੇ ਹੱਥੋਂ ਪਰਸ ਖੋਹ ਲਿਆ।
ਔਰਤ ਅਤੇ ਉਸ ਦਾ ਪਤੀ ਲੁਟੇਰਿਆਂ ਦੀ ਇਸ ਹਰਕਤ ਕਾਰਨ ਡਿੱਗਦੇ ਹੋਏ ਬਚੇ। ਪਤੀ ਦੇ ਸਕੂਟਰੀ ਰੋਕਦੇ ਹੀ ਔਰਤ ਨੇ ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਔਰਤ ਦੀ ਆਵਾਜ਼ ਸੁਣ ਕੇ ਉਥੋਂ ਗੁਜ਼ਰ ਰਹੇ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੀ ਦੂਰ ਉਨ੍ਹਾਂ ਨੂੰ ਘੇਰ ਕੇ ਫੜ ਕੇ ਛਿੱਤਰ-ਪਰੇਡ ਸ਼ੁਰੂ ਕਰ ਦਿੱਤੀ। ਹਾਲਾਤ ਇਹ ਹੋ ਗਏ ਕਿ ਹਾਈਵੇਅ ਤੋਂ ਗੁਜ਼ਰ ਰਹੇ ਹਰ ਕਿਸੇ ਵਾਹਨ ਚਾਲਕ ਨੇ ਆਪਣਾ ਵਾਹਨ ਰੋਕ ਕੇ ਲੁਟੇਰਿਆਂ ’ਤੇ ਜੰਮ ਕੇ ਹੱਥ ਗਰਮ ਕੀਤੇ। ਲੋਕਾਂ ਨੇ ਲੁਟੇਰਿਆਂ ਤੋਂ ਪਰਸ ਲੈ ਕੇ ਔਰਤ ਨੂੰ ਵਾਪਸ ਦਿਵਾਇਆ।
ਸਮਰਾਲਾ 'ਚ ਗਰਮਾਈ ਅਕਾਲੀ ਸਿਆਸਤ, ਸੁਖਬੀਰ ਬਾਦਲ ਵੱਲੋਂ ਨਵੇਂ 'ਹਲਕਾ ਇੰਚਾਰਜ' ਦਾ ਐਲਾਨ
NEXT STORY