ਚੰਡੀਗੜ੍ਹ (ਸੁਸ਼ੀਲ) : ਆਟੋ ’ਚ ਘਰ ਜਾ ਰਹੀ ਔਰਤ ਤੋਂ ਮੋਟਰਸਾਈਕਲ ਸਵਾਰ 2 ਨੌਜਵਾਨ ਸੈਕਟਰ-44 ਨੇੜਿਓਂ ਫੋਨ ਖੋਹ ਕੇ ਫ਼ਰਾਰ ਹੋ ਗਏ। ਪੀੜਤ ਔਰਤ ਤਨੂੰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਸਨੈਚਰਾਂ ਨੂੰ ਫੜ੍ਹਨ ਲਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ। ਜ਼ੀਰਕਪੁਰ ਦੀ ਮਾਇਆ ਗਾਰਡਨ ਵਾਸੀ ਤਨੂੰ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਇਮੀਗ੍ਰੇਸ਼ਨ ਕੰਪਨੀ ’ਚ ਨੌਕਰੀ ਕਰਦੀ ਹੈ। 16 ਜੁਲਾਈ ਨੂੰ ਘਰ ਜਾਣ ਲਈ ਆਟੋ ਹਾਇਰ ਕੀਤਾ ਸੀ। ਜਦੋਂ ਸੈਕਟਰ-44 ਕੋਲ ਪਹੁੰਚੀ ਤਾਂ ਪਿੱਛੋਂ ਪਲਸਰ ਬਾਈਕ ’ਤੇ 2 ਨੌਜਵਾਨ ਆਏ ਅਤੇ ਉਸ ਦੇ ਹੱਥ 'ਚੋਂ ਫੋਨ ਖੋਹ ਕੇ ਲੈ ਗਏ।
ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 9 ਤਰ੍ਹਾਂ ਦੀਆਂ ਦਵਾਈਆਂ ਸਿਹਤ ਵਿਭਾਗ ਨੇ ਕੀਤੀਆਂ ਜ਼ਬਤ
NEXT STORY