ਨਵੀਂ ਦਿੱਲੀ (ਭਾਸ਼ਾ) : ਉੱਤਰ ਭਾਰਤ ’ਚ ਐਤਵਾਰ ਨੂੰ ਕਿਤੇ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੇ ਲਾ ਦਿੱਤਾ ਤੇ ਕਿਤੇ ਧੁੰਦ ਦੀ ਸੰਘਣੀ ਚਾਦਰ ਨੇ ਰਫਤਾਰ ਰੋਕ ਦਿੱਤੀ। ਉੱਤਰ ਭਾਰਤ ਦੇ ਉੱਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਨਾਲ ਜੰਮੂ-ਕਸ਼ਮੀਰ ’ਚ ਪਾਰਾ ਡਿੱਗ ਗਿਆ, ਜਦੋਂ ਕਿ ਪੰਜਾਬ ਅਤੇ ਹਰਿਆਣਾ ’ਚ ਠੰਡ ਦਾ ਕਹਿਰ ਵਧ ਗਿਆ ਅਤੇ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਧੁੰਦ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਸੋਮਵਾਰ ਤੱਕ ਜੰਮੂ-ਕਸ਼ਮੀਰ, ਲੱਦਾਖ ਅਤੇ ਉੱਤਰ-ਪੂਰਬੀ ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ’ਚ ਭਾਰੀ ਬਰਫਬਾਰੀ ਅਤੇ ਕੁਝ ਥਾਵਾਂ ’ਤੇ ਮੀਂਹ ਦੇ ਨਾਲ-ਨਾਲ ਗੜ੍ਹੇ ਪੈਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਆਈ. ਐੱਮ. ਡੀ. ਅਨੁਸਾਰ, ਪ੍ਰਮੁੱਖ ਮੌਸਮ ਨਿਗਰਾਨੀ ਕੇਂਦਰਾਂ ’ਚ ਸ਼ਾਮਲ ਪਾਲਮ ’ਚ ਸ਼ਨੀਵਾਰ ਰਾਤ 10 ਤੋਂ ਐਤਵਾਰ ਦੁਪਹਿਰ 12:30 ਵਜੇ ਦੇ ਦਰਮਿਆਨ ਮੱਧ ਧੁੰਦ ਕਾਰਨ ਵਿਜ਼ੀਬਿਲਟੀ ਸਭ ਤੋਂ ਘੱਟ 300 ਮੀਟਰ ਦਰਜ ਕੀਤੀ ਗਈ। ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ’ਚ ਪੂਰੀ ਰਾਤ ਹਲਕਾ ਮੀਂਹ ਸ਼ੁਰੂ ਹੋਇਆ, ਜੋ ਰੁਕ-ਰੁਕ ਕੇ ਜਾਰੀ ਰਿਹਾ। ਕਸ਼ਮੀਰ ’ਚ ਪਏ ਮੀਂਹ ਨਾਲ ਲੰਮੇਂ ਸਮੇਂ ਤੋਂ ਜਾਰੀ ਖੁਸ਼ਕ ਦੌਰ ਖਤਮ ਹੋ ਗਿਆ।
ਅਨੰਤਨਾਗ ਜ਼ਿਲੇ ਦੇ ਪਹਿਲਗਾਮ ਸਮੇਤ ਹੋਰ ਸਾਰੇ ਮੌਸਮ ਕੇਂਦਰਾਂ ’ਤੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਤੋਂ 3.8 ਡਿਗਰੀ ਸੈਲਸੀਅਸ ਦੇ ਦਰਮਿਆਨ ਰਿਹਾ। ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ’ਚ ਐਤਵਾਰ ਨੂੰ ਕੜਾਕੇ ਦੀ ਠੰਡ ਰਹੀ ਅਤੇ ਦੋਵਾਂ ਸੂਬਿਆਂ ਦੇ ਕਈ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਅਨੁਸਾਰ, ਹਰਿਆਣਾ ’ਚ ਨਾਰਨੌਲ ਸਭ ਤੋਂ ਠੰਡਾ ਰਿਹਾ, ਜਿੱਥੇ ਪਾਰਾ 5.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸਫ਼ਰ-ਏ-ਸ਼ਹਾਦਤ ਨਗਰ ਕੀਰਤਨ ਆਰੰਭ, ਸਰਸਾ ਨਦੀ ਪਾਰ ਕਰਕੇ ਪੜਾਵਾਂ ਵੱਲ ਪਾਏ ਚਾਲੇ
NEXT STORY