ਕੁਹਾੜਾ, (ਸੰਦੀਪ)- ਮੇਹਲੋ ਦੇ ਕਿਸਾਨਾਂ ਦੀ 4 ਏਕੜ ਕਣਕ ਤੇ 30 ਏਕੜ ਨਾੜ ਬਾਅਦ ਦੁਪਹਿਰ ਅਚਾਨਕ ਲੱਗੀ ਅੱਗ ਨਾਲ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਮੁਤਾਬਕ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਦੀ 5 ਏਕੜ, ਬਲਦੇਵ ਸਿੰਘ ਪੁੱਤਰ ਜੀਤ ਸਿੰਘ ਦੀ 10 ਏਕੜ, ਸਰਪੰਚ ਕੁਲਜੀਤ ਸਿੰਘ ਮੇਹਲੋ ਦੀ 15 ਏਕੜ ਨਾੜ ਤੇ ਕਮਲਪ੍ਰੀਤ ਸਿੰਘ ਮੰਨਾ ਪੁੱਤਰ ਲਖਵੀਰ ਸਿੰਘ ਜੰਡਿਆਲੀ ਦੀ 4 ਏਕੜ ਕਣਕ ਸੜ ਕੇ ਸੁਆਹ ਹੋ ਗਈ। ਕਣਕ ਤੇ ਨਾੜ ਨੂੰ ਮੇਹਲੋ ਵਿਖੇ ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਚੌਕੀ ਰਾਮਗੜ੍ਹ ਦੇ ਇੰਚਾਰਜ ਹਰਭਜਨ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਤੇ ਅੱਗ ਲੱਗਣ ਦੇ ਕਾਰਨਾਂ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਇਸ ਅੱਗ ਨੂੰ ਬੁਝਾਉਣ ਵਾਸਤੇ ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ਬੁਝਾਊ ਅਮਲੇ ਨਾਲ ਪਹੁੰਚੀ, ਉਦੋਂ ਤੱਕ 30 ਏਕੜ ਨਾੜ ਤੇ 4 ਏਕੜ ਕਣਕ ਅੱਗ ਦੀ ਭੇਟ ਚੜ੍ਹ ਚੁੱਕੀ ਸੀ। ਇਸ ਮੌਕੇ ਅੱਗ ਬੁਝਾਉਣ ਵਾਲਿਆਂ 'ਚ ਡਾਇਰੈਕਟਰ ਤੇਜ ਸਿੰਘ ਗਰਚਾ, ਅਮਨਦੀਪ ਕੁਹਾੜਾ, ਕਰਨਵੀਰ ਸਿੰਘ ਗਰਚਾ, ਹਰਪ੍ਰੀਤ ਸਿੰਘ, ਗੁਇਕਬਾਲ ਸਿੰਘ ਸ਼ਾਹ ਤੇ ਮੇਹਲੋ ਪਿੰਡ ਦੇ ਸੈਂਕੜੇ ਹੀ ਨੌਜਵਾਨਾਂ ਨੇ ਆਪੋ-ਆਪਣੇ ਸਾਧਨਾਂ ਰਾਹੀਂ ਤੇ ਟਰੈਕਟਰਾਂ ਨਾਲ ਅੱਗ ਬੁਝਾਉਣ 'ਚ ਯੋਗਦਾਨ ਪਾਇਆ।
13 ਹਜ਼ਾਰ ਤੋਂ ਜ਼ਿਆਦਾ ਉਮੀਦਵਾਰਾਂ ਨੇ ਦਿੱਤੀ ਐੱਨ. ਡੀ. ਏ. ਦੀ ਪ੍ਰੀਖਿਆ
NEXT STORY