ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ 'ਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ ਤਕ ਬਿਜਲੀ ਗੁੱਲ ਰਹੇਗੀ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
10 ਵਜੇ ਤੋਂ ਸ਼ਾਮੀਂ 5 ਵਜੇ ਤਕ ਲੱਗੇਗਾ ਪਾਵਰ-ਕੱਟ
ਮੁੱਲਾਂਪੁਰ ਦਾਖਾ (ਕਾਲੀਆ)- 66 ਕੇ ਵੀ ਅੱਡਾ ਦਾਖਾ ਤੋਂ ਚੱਲਦੇ 11 ਕੇ ਵੀ ਹਵੇਲੀ ਫੀਡਰ 11ਕੇ ਵੀ ਭੰਨੋਹੜ ਸ਼ਹਿਰੀ, 11 ਕੇ ਵੀ ਫੀਡਰ ਅੰਬੇਰਾ, 11 ਕੇ ਵੀ ਬੱਦੋਵਾਲ ਦਿਹਾਤੀ, 11 ਕੇ ਵੀ ਹਸਨਪੁਰ ਆਦਿ ਸਾਰੇ ਫੀਡਰਾਂ ਦੀ ਜਰੂਰੀ ਮੁਰੰਮਤ ਕਰਨ ਲਈ 17 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬੰਦ ਰਹਿਣਗੇ । ਜਿਸ ਕਾਰਨ ਇੰਨਾਂ ਫੀਡਰਾਂ ਤੋਂ ਚੱਲਣ ਵਾਲੀ ਸਪਲਾਈ ਬੰਦ ਰਹੇਗੀ । ਇਹ ਜਾਣਕਾਰੀ ਐਸ ਡੀ ਓ ਜਸਕਰਨਪ੍ਰੀਤ ਸਿੰਘ ਅਤੇ ਜੇ ਈ ਪ੍ਰਮਿੰਦਰ ਸਿੰਘ ਨੇ ਦਿੱਤੀ ।
ਤਰਨਤਾਰਨ 'ਚ ਵੀ ਬੱਤੀ ਗੁੱਲ
ਤਰਨਤਾਰਨ (ਰਮਨ, ਆਹਲੂਵਾਲੀਆ)- ਇੰਜੀਨੀਅਰ ਗੁਰਭੇਜ ਸਿੰਘ ਉੱਪ ਮੰਡਲ ਅਫਸਰ ਸ਼ਹਿਰੀ ਪਾਵਰਕਾਮ ਤਰਨਤਾਰਨ, ਇੰਜੀ.ਹਰਭੇਜ ਸਿੰਘ ਜੇ.ਈ. ਅਤੇ ਇੰਜੀ. ਕਮਲਪ੍ਰੀਤ ਸਿੰਘ ਜੇ.ਈ. ਨੇ ਦੱਸਿਆ ਕਿ 66 ਕੇ.ਵੀ. ਸਬ ਸ਼ਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-2 ਅਤੇ ਸਿਟੀ-5 ਤਰਨ ਤਾਰਨ ਫੀਡਰ ਦੀ ਬਿਜਲੀ ਘਰ ਅੰਦਰ ਜ਼ਰੂਰੀ ਮੈਨਟੀਨੇਂਸ ਕਰਨ ਕਰਕੇ, ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਮਿਤੀ 17 ਸ਼ਨੀਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 4 ਵਜੇ ਤੱਕ ਬੰਦ ਰਹੇਗੀ।
ਇਨ੍ਹਾਂ ਤੋਂ ਚੱਲਦੇ ਏਰੀਏ ਮੁਹੱਲਾ ਨਾਨਕਸਰ, ਜੰਡਿਆਲਾ ਰੋਡ, ਖਾਲਸਾਪੁਰ ਰੋਡ, ਅੱਡਾ ਬਾਜ਼ਾਰ, ਗਾਰਦ ਬਾਜ਼ਾਰ, ਮੁਹੱਲਾ ਰੋਡੋਪੁਰਾ, ਰੇਲਵੇ ਰੋਡ, ਗਲੀ ਸਟੇਸ਼ਨ ਵਾਲੀ ਰੇਲਵੇ ਰੋਡ, ਮੁਰਾਦਪੁਰਾ ਰੋਡ, ਸ੍ਰੀ ਗੁਰੂ ਅਮਰਦਾਸ ਕਾਲੋਨੀ ਗੋਇੰਦਵਾਲ ਰੋਡ, ਐੱਸ. ਡੀ. ਐੱਮ. ਕੋਰਟ, ਬਾਬਾ ਬਸਤਾ ਸਿੰਘ ਕਾਲੋਨੀ ਸਰਹਾਲੀ ਰੋਡ, ਸਚਖੰਡ ਰੋਡ, ਛੱਪੜ ਵਾਲੀ ਗਲੀ, ਬੁੱਘਾ ਰੋਡ, ਧੋੜਾ ਚੌਂਕੀ ਏਰੀਆ ਆਦਿ ਏਰੀਏ ਬੰਦ ਰਹਿਣਗੇ।
ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19 ਅਕਤੂਬਰ ਲਈ ਨਵਾਂ ਐਲਾਨ
NEXT STORY