ਬਠਿੰਡਾ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 'ਦੇਅਰ ਇਜ਼ ਬਿਗ ਟੋਆ ਇਨ ਦਿ ਸੜਕ' ਵਾਲੀ ਵੀਡੀਓ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਫਾਈ ਦਿੱਤੀ ਹੈ। ਬਠਿੰਡਾ ਪਹੁੰਚੇ ਹਰਸਿਮਰਤ ਕੌਰ ਬਾਦਲ ਕੋਲੋਂ ਜਦੋਂ ਇਸ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਸਾਊਥ ਇੰਡੀਅਨ ਹਨ, ਜਿਸ ਦੇ ਚੱਲਦੇ ਉਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ, ਇਸ ਲਈ ਉਨ੍ਹਾਂ ਕੋਲੋਂ ਇੰਗਲਿਸ਼ ਵਿਚ ਗੱਲ ਕਰਦੇ-ਕਰਦੇ ਪੰਜਾਬੀ ਬੋਲੀ ਗਈ।
ਦਰਅਸਲ, ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ-ਬਾਦਲ ਸੜਕ 'ਤੇ ਟੋਏ ਹੋਣ ਕਰਕੇ ਜ਼ਖ਼ਮੀ ਹੋਏ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸਨ। ਬੀਬਾ ਬਾਦਲ ਨੇ ਜਿੱਥੇ ਜ਼ਖ਼ਮੀਆਂ ਦੀ ਮਦਦ ਕੀਤੀ, ਉਥੇ ਹੀ ਸੜਕ ਵਿਚਲੇ ਡੂੰਘੇ ਟੋਇਆਂ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੌਕੇ 'ਤੇ ਹੀ ਫੋਨ ਕਰ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨਾਲ ਫੋਨ 'ਤੇ ਗੱਲ ਕਰਦੇ-ਕਰਦੇ ਉਨ੍ਹਾਂ ਨੇ ਕਹਿ ਦਿੱਤਾ, 'ਦੇਅਰ ਇਜ਼ ਬਿੱਗ ਟੋਆ ਇਨ ਦਿ ਸੜਕ।' ਹਰਸਿਮਰਤ ਬਾਦਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਗਰਮੀ ਦੇ ਤੇਵਰ ਬਰਕਰਾਰ, ਲੋਕ ਹੋਏ ਪਰੇਸ਼ਾਨ
NEXT STORY