ਬਠਿੰਡਾ(ਸੁਖਵਿੰਦਰ)-ਬੀਤੇ ਦਿਨੀਂ ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਤੇ ਕੁਝ ਪੁਲਸ ਦੇ ਉੱਚ ਅਧਿਕਾਰੀਆਂ ’ਤੇ ਲਡ਼ਕੀਆਂ ਨੂੰ ਨਸ਼ੇ ਦੀ ਦਲਦਲ ’ਚ ਧੱਕਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਸ਼ੋਸ਼ਲ ਮੀਡੀਆਂ ’ਤੇ ਲਗਾਤਾਰ ਨਸ਼ਾ ਕਰ ਰਹੇ ਲਡ਼ਕੇ/ਲਡ਼ਕੀਆਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਉਕਤ ਵੀਡੀਓਜ਼ ’ਚ ਨਸ਼ਾ ਕਰ ਰਹੀਆ ਲਡ਼ਕੀਆ ਵਲੋਂ ਪੁਲਸ ਤੇ ਨਸ਼ਾ ਸਮੱਗਲਰਾਂ ’ਤੇ ਉਨ੍ਹਾਂ ਨੂੰ ਨਸ਼ੇ ਦੀ ਆਦਤ ਪਾਉਣ ਦੇ ਦੋਸ਼ ਲਗਾਏ ਜਾ ਰਹੇ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਲਡ਼ਕੀ ਵਲੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ ’ਚ ਇਕ ਡੀ. ਐੱਸ. ਪੀ. ’ਤੇ ਨਸ਼ੇ ਦਾ ਆਦੀ ਬਣਾ ਕੇ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਕਤ ਲਡ਼ਕੀ ਵਲੋਂ ਆਪਣਾ ਚਿਹਰਾ ਛੁਪਾਉਣ ਦੀ ਜਗ੍ਹਾ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦਾ ਵੀ ਫੈਸਲਾ ਕੀਤਾ ਗਿਆ ਹੈ। ਉਕਤ ਲਡ਼ਕੀ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੋਰਨਾਂ ਲਡ਼ਕੀਆਂ ਵਲੋਂ ਵੀ ਨਸ਼ਾ ਕਰਨ ਦੀ ਗੱਲ ਕਬੂਲੀ ਜਾ ਰਹੀ ਹੈ ਤੇ ਨਸ਼ੇ ਦੇ ਇੰਜੈਕਸ਼ਨ ਤੱਕ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ ਲਡ਼ਕੀਆਂ ਨਸ਼ੇ ਦੀ ਦਲਦਲ ’ਚ ਫਸਣ ਦੀਆ ਕਹਾਣੀਆਂ ਸੁਣਾ ਰਹੀਆਂ ਹਨ। ਕੁਝ ਲਡ਼ਕੀਆਂ ਨੇ ਕਿਹਾ ਕਿ ਉਹ ਨਸ਼ਾ ਛੱਡਣ ਦੀਆਂ ਇਛੁੱਕ ਜ਼ਰੂਰ ਹਨ ਪਰ ਪ੍ਰਸ਼ਾਸਨ ਜਾਂ ਸਰਕਾਰ ਵਲੋਂ ਉਨ੍ਹਾਂ ਦੀ ਮਦਦ ਨਹੀ ਕੀਤੀ ਜਾ ਰਹੀ। ਇਸ ਤੋਂ ਇਲਾਵਾ ਕੁਝ ਲਡ਼ਕੀਆਂ ਦੇ ਪਰਿਵਾਰਕ ਮੈਂਬਰ ਗਰੀਬ ਹੋਣ ਕਾਰਨ ਉਨ੍ਹਾਂ ਨੂੰ ਦਵਾਈ ਦਿਵਾਉਣ ’ਚ ਵੀ ਅਸਮਰੱਥ ਹੋਣ ਦਾ ਵੀ ਕਾਰਨ ਦੱਸਿਆ ਜਾ ਰਿਹਾ ਹੈ। ਵੀਡੀਓ ਬਣਾਉਣ ਵਾਲੇ ਜ਼ਿਆਦਾਤਾਰ ਲੋਕ ਉਕਤ ਲਡ਼ਕੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੀ ਦਿਖਾਈ ਦੇ ਰਹੇ ਹਨ। ਇਕ ਵੀਡੀਓ ’ਚ ਕੁਝ ਨੌਜਵਾਨ ਇਕ ਲਡ਼ਕੀ ਨੂੰ ਆਪਣੀ ਭੈਣ ਬਣਾ ਕਿ ਉਸ ਨੂੰ ਨਸ਼ਾ ਛੁਡਵਾਉਣ ਲਈ ਹਸਪਤਾਲ ਲਿਜਾਂਦੇ ਦਿਖਾਈ ਦੇ ਰਹੇ ਹਨ। ਭਾਵੇਂ ਕਿ ਉਕਤ ਵੀਡੀਓ ਨਸ਼ਾ ਕਰਨ ਵਾਲੇ ਨੌਜਵਾਨ ਲਡ਼ਕੇ/ਲਡ਼ਕੀਆਂ ਦੇ ਹਨ ਪਰ ਆਮ ਲੋਕਾਂ ’ਚ ਨਸ਼ੇ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ’ਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਰੋਜ਼ਾਨਾ ਆਮ ਲੋਕਾਂ ਵਲੋਂ ਆਂਢ-ਗੁਆਂਢ ਤੇ ਇਲਾਕੇ ’ਚ ਨਸ਼ਾ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦੇਣ ਦੀਆ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।
ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਵਿਆਹੁਤਾ ਨਾਲ ਕੀਤਾ ਜਬਰ-ਜ਼ਨਾਹ
NEXT STORY