ਤਰਨਤਾਰਨ/ਹਰੀਕੇ ਪੱਤਣ (ਵਿਜੇ)- ਥਾਣਾ ਹਰੀਕੇ ਪੱਤਣ ਨੇੜਿਓਂ ਦੋ ਹੈਂਡ ਗ੍ਰਨੇਡ ਤੇ ਕਾਰਤੂਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹੈਂਡ ਗ੍ਰਨੇਡ ਅਤੇ ਕਾਰਤੂਸ ਹਰੀਕੇ ਪੱਤਣ ਤੋਂ ਸਿਰਫ਼ 50 ਫੁੱਟ ਦੀ ਦੂਰੀ ਤੋਂ ਬਰਾਮਦ ਹੋਏ ਹਨ। ਇਸ ਸਮਾਚਾਰ ਤੋਂ ਮਗਰੋਂ ਇਲਾਕੇ ਭਰ ਵਿਚ ਸਨਸਨੀ ਪਾਈ ਜਾ ਰਹੀ ਹੈ। ਇਸ ਦੇ ਨਾਲ ਲੱਗਦੀ ਸਬ ਤਹਿਸੀਲ ਤੇ ਨਹਿਰੀ ਵਿਭਾਗ ਦੇ ਕਰਮਚਾਰੀ ਜੋ ਇਸ ਬਾਰੂਦ ਤੋਂ ਅਣਜਾਣ ਹਨ ਅਤੇ ਖ਼ਤਰੇ ਦੇ ਪਰਛਾਵੇਂ ਹੇਠ ਡਿਊਟੀ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਸਥਾਨਕ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਦੇ ਸਾਹਮਣੇ ਬਣ ਰਹੀ ਪੰਜ ਮੰਜ਼ਿਲਾ ਪਾਰਕਿੰਗ ਜਿਸ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਸਨ। ਜਿਸ ਦੌਰਾਨ ਖੁਦਾਈ ਕਰਦੇ ਸਮੇਂ ਅਚਾਨਕ ਇਕ ਬੰਬ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਸੀ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ : ਐਡਵੋਕੇਟ ਧਾਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ’ਚ 3 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ
NEXT STORY