ਗੁਰੂਹਰਸਹਾਏ (ਮਨਜੀਤ) : ਹਲਕਾ ਗੁਰੂਹਰਸਹਾਏ ਦੇ ਨੇੜਲੇ ਪਿੰਡ ਚੱਕ ਮਹੰਤਾਂ ਵਾਲਾ ਦੇ ਇਕ ਗ਼ਰੀਬ ਪਰਿਵਾਰ ਦੇ ਲੜਕੇ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੀ ਦੇਰ ਸ਼ਾਮ ਮੌਕੇ ਤੋਂ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿਚ ਸ਼ਾਮ ਸਮੇਂ ਖਾਦ ਪਾਉਣ ਲਈ ਗਿਆ ਸੀ ਜਦਕਿ ਉਸਦਾ ਲੜਕਾ ਲਵ ਕੁਸ਼ ਉਮਰ 14 ਸਾਲ ਅਤੇ ਇਕ ਹੋਰ ਲੜਕਾ ਨਹਿਰ ਦੇ ਕਿਨਾਰੇ ਖੇਡ ਰਹੇ ਸਨ ਤਾਂ ਅਚਾਨਕ ਦੋਵੇਂ ਜਣੇ ਨਹਿਰ ਵਿਚ ਡਿੱਗ ਗਏ ਜਿਸ ਦੌਰਾਨ ਮੌਕੇ ’ਤੇ ਰਾਹਗੀਰਾਂ ਨੇ ਇਕ ਲੜਕੇ ਨੂੰ ਬਾਂਹ ਤੋਂ ਫੜ ਕੇ ਸਹੀ ਸਲਾਮਤ ਬਾਹਰ ਕੱਢ ਲਿਆ ਜਦ ਕਿ ਲਵ ਕੁਸ਼ ਨਹਿਰ ਵਿਚ ਰੁੜ ਗਿਆ ਜਿਸ ਨੂੰ ਚੱਕ ਜਮਾਲਗੜ੍ਹ ਨੇੜੇ ਪਿੰਡ ਵਾਸੀਆਂ ਨੇ ਦੋ ਘੰਟੇ ਜੱਦੋ-ਜਹਿਦ ਕਰਦਿਆਂ ਨਹਿਰ ’ਚੋਂ ਬਾਹਰ ਕੱਢਿਆ ਜੀਤ ਸਿੰਘ ਨੇ ਕਿਹਾ ਕਿ ਉਹ ਗ਼ਰੀਬ ਹੈ ਅਤੇ ਉਸ ਦੀਆਂ ਚਾਰ ਬੇਟੀਆਂ ਹਨ ਚਾਰਾਂ ਬੇਟੀਆਂ ਤੋਂ ਬਾਅਦ ਇਹ ਮੇਰਾ ਇਕਲੌਤਾ ਪੁੱਤਰ ਸੀ ਜਿਸ ਨੇ ਬੁਢਾਪੇ ’ਚ ਉਸ ਦਾ ਸਹਾਰਾ ਬਣਨਾ ਸੀ ਪਰ ਅਚਾਨਕ ਬੱਚੇ ਦੇ ਜਾਣ ਕਾਰਨ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਨੌਜਵਾਨ ਭੈਣ-ਭਰਾ ਦੀ ਇਕੱਠਿਆਂ ਹੋਈ ਮੌਤ
ਉਸ ਨੇ ਦੱਸਿਆ ਕਿ ਉਹ ਬਹੁਤ ਗ਼ਰੀਬ ਹੈ ਅਤੇ ਘਰ ਦੀ ਹਾਲਤ ਵੀ ਨਾਜ਼ੁਕ ਹੈ। ਕੱਚੇ ਮਕਾਨਾਂ ਵਿਚ ਗੁਜ਼ਾਰਾ ਕਰ ਰਹੇ ਸੀ ਪਰ ਪੁੱਤ ਦੇ ਜਾਣ ਕਰਕੇ ਅਤੇ ਅੱਖਾਂ ਤੋਂ ਨਾ ਦਿਸਣ ਕਾਰਨ ਪੇਟ ਪਾਲਣਾ ਵੀ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਪਿੰਡ ਵਾਸੀ ਜੋਗਿੰਦਰ ਸਿੰਘ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਪਿੰਡ ਵਿਚ ਲੱਗਿਆ ਤਾਂ ਪੂਰੇ ਪਿੰਡ ਵਾਸੀਆਂ ਨੇ ਬਚਾਓ ਕਾਰਜ ਸ਼ੁਰੂ ਕਰ ਦਿੱਤਾ ਅਤੇ ਦੋ ਘੰਟਿਆਂ ਬਾਅਦ ਇਸ ਬੱਚੇ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਪਰ ਬੱਚਾ ਮ੍ਰਿਤਕ ਪਾਇਆ ਗਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਹੋਇਆਂ ਇਸ ਪਰਿਵਾਰ ਦੀ ਮੱਦਦ ਕੀਤੀ ਜਾਵੇ। ਲਵਕੁਸ਼ ਦੀ ਇਸ ਤਰ੍ਹਾਂ ਮੌਤ ਹੋ ਜਾਣ ’ਤੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਥਾਣਾ ਮੁਖੀ ਜਤਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਉਨ੍ਹਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਖਰੜ 'ਚ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਮੰਦਰ 'ਚ ਕਰਵਾਇਆ ਸੀ ਪ੍ਰੇਮ ਵਿਆਹ
NEXT STORY