ਰੂਪਨਗਰ (ਚੋਵੇਸ਼ ਲਟਾਵਾ) : ਆਪਣੀ ਮਾਂ 'ਤੇ ਤਸ਼ੱਦਦ ਢਾਹੁਣ ਵਾਲੇ ਵਕੀਲ ਅੰਕੁਰ ਵਰਮਾ ਨੂੰ ਰੋਪੜ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਸੁਸ਼ੀਲ ਬੋਧ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਆਰੋਪੀ ਵਕੀਲ ਅੰਕੁਰ ਵਰਮਾ ਵੱਲੋਂ ਕੋਈ ਵੀ ਵਕੀਲ ਅਦਾਲਤ 'ਚ ਪੇਸ਼ ਨਹੀਂ ਹੋਇਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਕੀਲ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਣੀ ਹੈ, ਜੋ ਕਿ ਇਸ ਨੇ ਆਪਣੀ ਮਾਤਾ ਤੋਂ ਲਈ ਹੈ। ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਹ ਉਸ ਦਾ ਆਪਣੀ ਭੈਣ ਨਾਲ ਪਰਿਵਾਰਕ ਝਗੜਾ ਹੈ।
ਇਹ ਵੀ ਪੜ੍ਹੋ : ਡੱਬ 'ਚ ਪਿਸਟਲ ਪਾਈ ਘੁੰਮ ਰਿਹਾ ਸੀ ਖ਼ਤਰਨਾਕ ਗੈਂਗਸਟਰ, ਲਾਰੈਂਸ ਬਿਸ਼ਨੋਈ ਦਾ ਗੁਰਗਾ ਆ ਗਿਆ ਪੁਲਸ ਅੜਿੱਕੇ
ਦੱਸ ਦੇਈਏ ਕਿ ਅੱਜ ਰੂਪਨਗਰ ਦੇ ਨਾਮੀ ਵਕੀਲ ਅੰਕੁਰ ਵਰਮਾ ਵੱਲੋਂ ਆਪਣੀ ਬਜ਼ੁਰਗ ਮਾਂ 'ਤੇ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੌਜੂਦਗੀ 'ਚ ਮਨੁੱਖਤਾ ਦੀ ਸੇਵਾ ਸੰਸਥਾ ਨੇ ਬੇਸੁੱਧ ਮਾਂ ਨੂੰ ਕਲਯੁਗੀ ਪੁੱਤ ਦੇ ਚੁੰਗਲ 'ਚੋਂ ਛੁਡਵਾਇਆ। ਬਜ਼ੁਰਗ ਮਾਂ ਅਧਰੰਗ ਦੀ ਸ਼ਿਕਾਰ ਹੋਣ ਕਰਕੇ ਬਹੁਤਾ ਤੁਰਨ-ਫਿਰਨ ਤੋਂ ਲਾਚਾਰ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਜਵਾਨ ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
ਲੰਬੇ ਸਮੇਂ ਤੋਂ ਵਕੀਲ, ਉਸ ਦੀ ਸਰਕਾਰੀ ਅਧਿਆਪਕ ਪਤਨੀ ਅਤੇ ਪੋਤਰੇ ਵੱਲੋਂ ਬਜ਼ੁਰਗ ਮਾਂ 'ਤੇ ਢਾਹਿਆ ਜਾ ਰਿਹਾ ਤਸ਼ੱਦਦ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੁੰਦਾ ਰਿਹਾ ਪਰ ਰੱਬ ਬਣ ਕੇ ਘਰ ਬਹੁੜੀ ਬਜ਼ੁਰਗ ਮਾਂ ਦੀ ਪੁੱਤਰੀ ਦੇ ਹੱਥ ਕੈਮਰਿਆਂ ਦਾ ਵਾਈਫਾਈ ਕੋਡ ਲੱਗਣ ਮਗਰੋਂ ਪਾਪ ਦਾ ਘੜਾ ਟੁੱਟ ਗਿਆ। ਪੁੱਤਰੀ ਨੇ ਮਾਂ 'ਤੇ ਹੁੰਦਾ ਸਾਰਾ ਤਸ਼ੱਦਦ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਸਾਰੀਆਂ ਵੀਡੀਓਜ਼ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਸਿਵਲ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਦਿੱਤੀਆਂ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੱਬ 'ਚ ਪਿਸਟਲ ਪਾਈ ਘੁੰਮ ਰਿਹਾ ਸੀ ਖ਼ਤਰਨਾਕ ਗੈਂਗਸਟਰ, ਲਾਰੈਂਸ ਬਿਸ਼ਨੋਈ ਦਾ ਗੁਰਗਾ ਆ ਗਿਆ ਪੁਲਸ ਅੜਿੱਕੇ
NEXT STORY