ਖਡੂਰ ਸਾਹਿਬ- ਖਡੂਰ ਸਾਹਿਬ ਹਲਕੇ ਦੇ ਪਿੰਡ ਮੂਸੇ ਕਲਾਂ ਵਿਚ ਪ੍ਰੇਮ ਵਿਆਹ ਦਾ ਸਿਲਸਿਲਾ ਖੂਨੀ ਅੰਜਾਮ ਤੱਕ ਪਹੁੰਚ ਗਿਆ। ਪਿੰਡ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਗੋਰੀ ਦਾ ਉਸਦੇ ਹੀ ਸਹੁਰਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ, ਗੁਰਪ੍ਰੀਤ ਨੇ ਆਪਣੇ ਪਿੰਡ ਦੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ, ਜਿਸਦਾ ਪਰਿਵਾਰ ਇਸ ਰਿਸ਼ਤੇ ਦੇ ਵਿਰੋਧ ਵਿਚ ਸੀ। ਵਿਆਹ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਏ ਸਨ।
ਇਹ ਵੀ ਪੜ੍ਹੋ- ਆਖਰੀ ਮੌਕਾ: ਅੱਜ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ, ਜਲਦ ਕਰਾ ਲਓ ਕੰਮ
ਵੀਰਵਾਰ ਰਾਤ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਗੁਰਬੀਰ ਸਿੰਘ ਗੋਰਾ ਵਾਸੀ ਭੁੱਚਰ ਕਲਾਂ, ਅਮਰਜੋਤ ਸਿੰਘ ਅੱਬਾ ਅਤੇ ਗੁਰਜੰਟ ਸਿੰਘ ਜੰਟਾ ਵਾਸੀ ਮੂਸੇ ਕਲਾਂ ਨੇ ਕਿਸੇ ਬਹਾਨੇ ਗੋਰੀ ਨੂੰ ਪਿੰਡ ਬੁਲਾਇਆ। ਉਥੋਂ ਉਹਨਾਂ ਨੇ ਉਸਨੂੰ ਪਿੰਡ ਪੰਜਵੜ ਨੂੰ ਜਾਣ ਵਾਲੀ ਲਿੰਕ ਸੜਕ ਨੇੜੇ ਝਾੜੀਆਂ ਵਿੱਚ ਲੈ ਜਾ ਕੇ ਗਲਾ ਘੁੱਟ ਕੇ ਮਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਐਸਐਸਪੀ ਦੇ ਹੁਕਮਾਂ 'ਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਨਾਲ ਫ਼ੋਨ ਕਾਲ ਡਿਟੇਲ ਖੰਗਾਲੀਆਂ। ਜਾਂਚ 'ਚ ਸਾਹਮਣੇ ਆਇਆ ਕਿ ਗੁਰਪ੍ਰੀਤ ਦੇ ਸਾਲੇ ਅਮਰਜੋਤ ਸਿੰਘ ਜੋਤੀ ਅਤੇ ਗੁਰਜੰਟ ਸਿੰਘ ਜੰਟਾ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਜੁਰਮ ਕਬੂਲ ਵੀ ਕਰ ਲਿਆ। ਇਸ ਕਤਲ ਨਾਲ ਪਿੰਡ ਵਿੱਚ ਸਨਾਟਾ ਛਾ ਗਿਆ ਹੈ ਅਤੇ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਰੇਲਵੇ ਫਾਟਕ ਨੇੜਿਓਂ ਮਿਲੀ ਲਾਸ਼, ਮਰਨ ਤੋਂ ਪਹਿਲਾਂ ਲਾਈਵ ਹੋ ਕੇ ...
NEXT STORY