ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਮਾਛੀਵਾੜਾ ਖਾਮ ਦੇ ਨਿਵਾਸੀ ਰਾਕੇਸ਼ ਕੁਮਾਰ ਦਾ ਨੌਜਵਾਨ ਪੁੱਤਰ ਅਕਾਸ਼ਦੀਪ ਜੋ ਕਿ ਸਾਊਥ ਕੋਰੀਆ ਵਿਖ ਸ਼ੱਕੀ ਹਾਲਾਤ ਨਾਲ ਲਾਪਤਾ ਹੋ ਗਿਆ ਹੈ ਜਿਸ ਤੋਂ ਬੇਹੱਦ ਚਿੰਤੁਤ ਮਾਪਿਆਂ ਨੇ ਕੇਂਦਰ ਸਰਕਾਰ ਤੇ ਹੋਰ ਸਿਆਸੀ ਆਗੂਆਂ ਅੱਗੇ ਗੁਹਾਰ ਲਗਾਈ ਹੈ ਕਿ ਸਾਡੇ ਇਕਲੌਤੇ ਪੁੱਤ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ। ਪਿਤਾ ਰਾਕੇਸ਼ ਕੁਮਾਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਅਕਾਸ਼ਦੀਪ (24) ਨੂੰ ਸੰਨ 2020 ਵਿਚ 1 ਏਕੜ ਆਪਣੀ ਜ਼ਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਭੇਜਿਆ ਸੀ, ਜਿੱਥੇ ਉਹ ਰੁਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਲੰਘੀਂ 16 ਅਗਸਤ 2024 ਨੂੰ ਉਸਦਾ ਲੜਕਾ ਸਾਊਥ ਕੋਰੀਆ ਵਿਖੇ ਸ਼ੱਕੀ ਢੰਗ ਨਾਲ ਲਾਪਤਾ ਹੋ ਗਿਆ ਅਤੇ ਉਸਦਾ ਮੋਬਾਇਲ ਵੀ ਬੰਦ ਹੋ ਗਿਆ। ਉਸਨੇ ਜਦੋਂ ਅਕਾਸ਼ਦੀਪ ਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸਾਊਥ ਕੋਰੀਆ ਦੇ ਪੁਲਸ ਥਾਣਾ ਸੁਵਾਨ ਦੇ ਖੇਤਰ ਵਿਚ ਰਾਤ ਸਮੇਂ ਇਕੱਠੇ ਜਾ ਰਹੇ ਸਨ ਕਿ ਉਨ੍ਹਾਂ ਪਿੱਛੇ ਪੁਲਸ ਲੱਗ ਪਈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ
ਸਾਊਥ ਕੋਰੀਆ ਵਿਚ ਕੱਚੇ ਹੋਣ ਕਾਰਨ ਉਹ ਘਬਰਾ ਗਏ ਕਿ ਕਿਤੇ ਪੁਲਸ ਉਨ੍ਹਾਂ ਨੂੰ ਫੜ ਕੇ ਡਿਪੋਰਟ ਨਾ ਕਰ ਦੇਵੇ ਇਸ ਲਈ ਉਹ ਸਾਰੇ ਵੱਖ-ਵੱਖ ਭੱਜ ਗਏ ਜਿਨ੍ਹਾਂ ’ਚੋਂ ਕਾਰ ਚਾਲਕ ਫੜਿਆ ਗਿਆ। ਦੋਸਤਾਂ ਨੇ ਦੱਸਿਆ ਕਿ ਕਾਰ ਵਿਚ ਸਵਾਰ ਉਹ ਤਿੰਨੋਂ ਬਾਅਦ ਵਿਚ ਆਪਣੇ ਘਰ ਪਰਤ ਆਏ ਪਰ ਉਨ੍ਹਾਂ ਦੇ ਪੁੱਤਰ ਅਕਾਸ਼ਦੀਪ ਦਾ ਇਸ ਘਟਨਾ ਤੋਂ ਬਾਅਦ ਕੁਝ ਪਤਾ ਨਾ ਲੱਗਾ। ਅਕਾਸ਼ਦੀਪ ਦੇ ਦੋਸਤਾਂ ਵਲੋਂ ਸਾਊਥ ਕੋਰੀਆ ਵਿਚ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕੋਈ ਸੁਰਾਗ ਨਾ ਲੱਗਾ। ਇਸ ਤੋਂ ਇਲਾਵਾ ਸਾਊਥ ਕੋਰੀਆ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਅਕਾਸ਼ਦੀਪ ਦੀ ਗੁੰਮਸ਼ੁਦਗੀ ਸਬੰਧੀ ਅਨਾਊਂਸਮੈਂਟ ਵੀ ਕਰਵਾਈ ਗਈ ਅਤੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਕੁਝ ਵੀ ਪਤਾ ਨਾ ਲੱਗਾ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਅੰਬੈਂਸੀ ਵਿਚ ਜਾ ਕੇ ਆਪਣੇ ਪੁੱਤਰ ਦੀ ਭਾਲ ਲਈ ਗੁਹਾਰ ਲਗਾਈ ਅਤੇ ਪੱਤਰ ਦਿੱਤੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਪੰਜਾਬ ਦਾ ਧਾਕੜ ਐੱਸ. ਐੱਚ. ਓ., ਗੱਡੀ 'ਤੇ ਸਪੀਕਰ ਲਗਾ ਕੇ ਗਲੀ-ਗਲੀ ਘੁੰਮ ਕੀਤਾ ਵੱਡਾ ਐਲਾਨ
ਭੈਣਾਂ ਰੱਖੜੀ ’ਤੇ ਭਰਾ ਦੇ ਫੋਨ ਦਾ ਇੰਤਜ਼ਾਰ ਕਰਦੀਆਂ ਰਹੀਆਂ
ਪਿੱਛੇ ਪਿੰਡ ਵਿਚ ਭੈਣਾਂ ਨੂੰ ਇੰਤਜ਼ਾਰ ਸੀ ਕਿ ਉਨ੍ਹਾਂ ਦੇ ਭਰਾ ਦਾ ਫੋਨ 19 ਅਗਸਤ ਨੂੰ ਰੱਖੜੀ ਵਾਲੇ ਦਿਨ ਜ਼ਰੂਰ ਆਵੇਗਾ। ਰੱਖੜੀ ਦਾ ਤਿਉਹਾਰ ਵੀ ਭੈਣਾਂ ਨੇ ਇੰਤਜ਼ਾਰ ਵਿਚ ਕੱਢ ਦਿੱਤਾ ਅਤੇ ਉਹ ਅੱਜ ਵੀ ਉਡੀਕ ਕਰਦੀਆਂ ਹਨ ਕਿ ਉਨ੍ਹਾਂ ਦੇ ਭਰਾ ਦਾ ਸੁੱਖ ਸੁਨੇਹਾ ਆਵੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 16 ਅਗਸਤ ਨੂੰ ਦਿਨ ਸਮੇਂ ਅਕਾਸ਼ਦੀਪ ਦੀ ਆਪਣੀ ਮਾਂ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ ਕਿ ਉਹ ਕਹਿੰਦਾ ਸੀ ਕਿ ਛੋਟੀ ਭੈਣ ਦੇ ਵਿਆਹ ਲਈ ਪੈਸੇ ਕਮਾ ਲਵਾਂ ਅਤੇ ਫਿਰ ਉਹ ਭਾਰਤ ਪਰਤ ਆਵੇਗਾ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਰੀਆ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਪੁੱਤਰ ਦੀ ਤਲਾਸ਼ ਸਬੰਧੀ ਜਲਦ ਉਪਰਾਲਾ ਕਰੇ ਕਿਉਂਕਿ ਪਿੱਛੇ ਗੁੰਮ ਹੋਏ ਲੜਕੇ ਦੀ ਮਾਂ ਤੇ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਬੇਹੱਦ ਚਿੰਤੁਤ ਹਨ।
ਇਹ ਵੀ ਪੜ੍ਹੋ : ਸਹੁਰਿਆਂ ਦੇ ਖਰਚੇ 'ਤੇ ਕੈਨੇਡਾ ਗਈ 'ਵਹੁਟੀ' 'ਤੇ ਵੱਡੀ ਕਾਰਵਾਈ ਦੀ ਤਿਆਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਖ਼ਿਰਕਾਰ ਜਲੰਧਰ ਜ਼ਿਲ੍ਹੇ ’ਚ ਮਹਿੰਗੀ ਹੋ ਗਈ ਪ੍ਰਾਪਰਟੀ, ਨਵੇਂ ਕੁਲੈਕਟਰ ਰੇਟ ਹੋਏ ਲਾਗੂ
NEXT STORY