ਮਾਨਸਾ (ਸੰਦੀਪ ਮਿੱਤਲ) : ਭਾਰਤੀ ਸਿਵਲ ਸੇਵਾਵਾਂ ਵਿੱਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਅਧਿਕਾਰੀਆਂ ਵੱਲੋਂ ਨਾਗਰਿਕਾਂ ਦੇ ਸਵੈ-ਮਾਣ ਨੂੰ ਉੱਚਾ ਰੱਖਣ ਅਤੇ ਜਨਤਾ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਹਰ ਸਾਲ ਬਿਊਰੋਕ੍ਰੇਟਸ ਇੰਡੀਆ ਵੱਲੋਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਵਾਰ ਕੁੱਲ 22 ਅਧਿਕਾਰੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਸ ਵਿੱਚ ਖੰਨਾ 'ਚ ਐੱਸ.ਪੀ (ਆਈ) ਵਜੋਂ ਤਾਇਨਾਤ ਆਈ.ਪੀ.ਐੱਸ ਅਧਿਕਾਰੀ ਡਾ. ਪ੍ਰਗਿਆ ਜੈਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਾਮੂਲੀ ਤਕਰਾਰਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚਾਚੇ ਨੇ ਕੀਤਾ ਭਤੀਜੇ ਦਾ ਕਤਲ
ਡੀ.ਜੀ.ਪੀ ਕਰਨਾਟਕ, ਵਿਕਾਸ ਕਮਿਸ਼ਨਰ ਓਡੀਸ਼ਾ, ਡੀ.ਜੀ.ਪੀ ਹਿਮਾਚਲ ਪ੍ਰਦੇਸ਼, ਡੀ.ਜੀ.ਪੀ ਅਸਾਮ, ਸੀ.ਐੱਮ.ਡੀ ਬਿਹਾਰ, ਆਈ.ਜੀ ਜੇ.ਕੇ ਪੁਲਸ, ਪੀ.ਸੀ.ਸੀ ਐੱਫ ਤੇਲੰਗਾਨਾ, ਡੀ.ਜੀ.ਪੀ ਮਿਜ਼ੋਰਮ, ਡਾਇਰੈਕਟਰ ਵਿੱਤ ਕੋਨਕੋਰ, ਏ.ਡੀ.ਜੀ.ਪੀ ਸਾਈਬਰ ਕ੍ਰਾਈਮ ਪੰਜਾਬ, ਦੱਖਣੀ ਅਫ਼ਰੀਕਾ ਵਿੱਚ ਤਾਇਨਾਤ ਭਾਰਤ ਦੇ ਕੌਂਸਲ ਜਨਰਲ, ਵਰਗੇ ਅਧਿਕਾਰੀ, ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਡੀ.ਸੀ ਨਾਗੌਰ ਰਾਜਸਥਾਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਦੇ ਏ.ਡੀ.ਜੀ.ਪੀ ਸਾਈਬਰ ਕ੍ਰਾਈਮ ਪਰਵੀਨ ਕੁਮਾਰ ਸਿਨਹਾ ਦੇ ਨਾਲ ਆਈ.ਪੀ.ਐੱਸ ਡਾ. ਪ੍ਰਗਿਆ ਜੈਨ ਦੇ ਵੀ ਸ਼ਾਮਲ ਹੋਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਬਿਊਰੋਕ੍ਰੇਟਸ ਇੰਡੀਆ ਦੀ ਤਰਫੋਂ ਨੌਕਰਸ਼ਾਹਾਂ ਵੱਲੋਂ ਨਿਭਾਈਆਂ ਸੇਵਾਵਾਂ, ਟਰੈਕ ਰਿਕਾਰਡ ਦੀ ਘੋਖ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਸਮਾਜ ਦੇ ਹਿੱਤ ਵਿੱਚ ਕੀਤੇ ਗਏ ਉਪਰਾਲਿਆਂ ਆਦਿ ਦੀ ਵੀ ਘੋਖ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : UP ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਵਿਅਕਤੀ ਬਣ ਗਿਆ ਵੱਡਾ ਨਸ਼ਾ ਤਸਕਰ, ਚੜ੍ਹਿਆ ਪੁਲਸ ਅੜਿੱਕੇ
ਦੱਸ ਦੇਈਏ ਕਿ 2017 ਬੈਚ ਦੀ ਡਾ. ਪ੍ਰਗਿਆ ਜੈਨ ਦੀ ਪਹਿਲੀ ਪੋਸਟਿੰਗ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿੱਚ ਹੋਈ ਸੀ। ਇਸ ਦੌਰਾਨ ਐਸ.ਪੀ.(ਆਈ) ਡਾ.ਪ੍ਰਗਿਆ ਜੈਨ ਨੇ ਨਾਮੀ ਅਪਰਾਧੀਆਂ ਅਤੇ ਸੁਪਾਰੀ ਕਾਤਲ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਏ.ਐੱਸ.ਪੀ ਮਹਿਲ ਕਲਾਂ ਵਜੋਂ ਆਪਣੀ ਪਹਿਲੀ ਤਾਇਨਾਤੀ ਦੌਰਾਨ ਡਾ. ਪ੍ਰਗਿਆ ਜੈਨ ਨੇ ਆਗਰਾ ਅਤੇ ਮਥੁਰਾ ਦੀਆਂ ਗੈਂਗਾਂ ਦਾ ਵੀ ਪਰਦਾਫਾਸ਼ ਕੀਤਾ ਜੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਫਾਰਮਾ ਓਪੀਔਡਜ਼ ਦੇ ਵਿਭਿੰਨਤਾ ਵਿੱਚ ਸ਼ਾਮਲ ਸਨ। ਇਸ ਮਾਮਲੇ ’ਚ ਕਿੰਗਪਿਨ ਦੀ ਗ੍ਰਿਫ਼ਤਾਰੀ ਨਾਲ 3.5 ਕਰੋੜ ਦੇ ਫਾਰਮਾ ਓਪੀਔਡ ਜ਼ਬਤ ਕੀਤੇ ਗਏ ਹਨ। ਡਾ. ਜੈਨ ਨੇ ਏ.ਡੀ.ਸੀ.ਪੀ ਲੁਧਿਆਣਾ ਹੁੰਦਿਆਂ 6 ਸਾਲਾ ਡਾਊਨ ਸਿੰਡਰੋਮ ਅਤੇ ਬਲਾਤਕਾਰ ਪੀੜਤਾ ਦੀ ਦੇਖਭਾਲ ਕਰਨ ਦੇ ਨਾਲ-ਨਾਲ ਹਮਦਰਦੀ ਅਤੇ ਰਹਿਮ ਦੇ ਨਾਲ-ਨਾਲ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਵੀ ਜਾਣਿਆ ਜਾਂਦਾ ਹੈ। ਡਾ. ਜੈਨ ਗਰੀਬ ਬੱਚਿਆਂ ਲਈ ਆਪਣੀ ਨੁੱਕੜ ਲਾਇਬ੍ਰੇਰੀ ਲਈ ਵੀ ਜਾਣੇ ਜਾਂਦੇ ਹਨ।
ਮਾਮੂਲੀ ਤਕਰਾਰਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚਾਚੇ ਨੇ ਕੀਤਾ ਭਤੀਜੇ ਦਾ ਕਤਲ
NEXT STORY