ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਪੱਪੂ) : ਸਪੈਸ਼ਲ ਬ੍ਰਾਂਚ ਦੀ ਟੀਮ ਨੇ ਭਗੌੜਾ ਕਰਾਰ ਦੋ ਮੁਲ਼ਜਮਾਂ ਨੂੰ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਧਰੁਮਨ ਨਿੰਬਲੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ.ਐੱਸ.ਪੀ. ਸਤਿੰਦਰ ਚੱਢਾ ਅਤੇ ਇੰਸਪੈਕਟਰ ਜਸਕੰਵਲ ਸਿੰਘ ਸਹੋਤਾ ਦੀ ਦੇਖਰੇਖ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਇਹ ਸਫਲਤਾ ਹਾਸਲ ਹੋਈ ਹੈ। ਐੱਸ.ਆਈ. ਗੁਰਮੀਤ ਸਿੰਘ, ਥਾਣੇਦਾਰ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਸਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਹੁਲ ਪੁੱਤਰ ਬਲਜੀਤ ਮਸੀਹ ਵਾਸੀ ਘੋੜਾਵਾਹਾ ਅਤੇ ਸਨੀ ਪੁੱਤਰ ਕਰਮਜੀਤ ਵਾਸੀ ਘੋੜਾਵਾਹਾ ਦੇ ਰੂਪ ਵਿਚ ਹੋਈ ਹੈ ।
ਮੁਲਜਮਾਂ ਦੇ ਖ਼ਿਲਾਫ਼ ਥਾਣਾ ਟਾਂਡਾ ਵਿਚ 2020 ਵਿਚ ਚੋਰੀ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਸਨੂੰ ਮਾਣਯੋਗ ਜੱਜ ਵਰਿੰਦਰ ਕੁਮਾਰ ਦੀ ਦਸੂਹਾ ਅਦਾਲਤ ਨੇ 9 ਫਰਵਰੀ 2022 ਨੂੰ ਭਗੌੜਾ ਕਰਾਰ ਦਿੱਤਾ ਸੀ। ਹੁਣ ਉਨ੍ਹਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਬੈਂਸ ਤੇ ਕੜਵਲ ਦਰਮਿਆਨ ਹਿੰਸਕ ਝਗੜੇ ਦਾ ਮਾਮਲਾ, SIT ਨੇ ਫਾਰੈਂਸਿਕ ਜਾਂਚ ਲਈ ਭੇਜੇ ਤੱਥ
NEXT STORY