ਚੰਡੀਗੜ੍ਹ (ਲਲਨ) : ਭਾਰਤੀ ਸੰਸਕ੍ਰਿਤੀ ਤੇ ਅਧਿਆਤਮਿਕਤਾ ਦੇ ਸੰਗਮ ਦੀਆਂ ਧਾਰਾਵਾਂ ’ਚ ਹੋਣ ਵਾਲੇ ਮਹਾਕੁੰਭ ਲਈ ਹਵਾਈ ਅੱਡਾ ਅਥਾਰਟੀ ਵੱਡੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਨਾਲ ਪੰਜਾਬ, ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਮਿਲੇਗਾ। 15 ਤੋਂ 17 ਘੰਟਿਆਂ ਦਾ ਸਫ਼ਰ ਕੁੱਝ ਹੀ ਘੰਟੇ ’ਚ ਤੈਅ ਹੋ ਜਾਵੇਗਾ ਅਤੇ ਧਾਰਮਿਕ ਯਾਤਰਾ ਦਾ ਵੀ ਅਲੱਗ ਤੋਂ ਆਨੰਦ ਮਿਲੇਗਾ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਨਵਰੀ ’ਚ ਸਪੈਸ਼ਲ ਏ.ਟੀ.ਆਰ.-72 ਸੀਟਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਾਇੰਸ ਏਅਰ ਨੇ 72 ਸੀਟਰ ਉਡਾਣ ਚਲਾਉਣ ਲਈ ਅਥਾਰਟੀ ਕੋਲ ਇੱਛਾ ਪ੍ਰਗਟਾਈ ਹੈ, ਜਿਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਏਅਰਲਾਈਨ ਵੱਲੋਂ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਸਰਵੇਖਣ ਕਰਵਾਇਆ ਗਿਆ ਹੈ, ਜਿਸ ਵਿਚ ਟ੍ਰਾਈਸਿਟੀ ਦੇ ਲੋਕਾਂ ਨੇ ਦਿਲਚਸਪੀ ਦਿਖਾਈ ਹੈ। ਇਹ ਫਲਾਈਟ ਚੰਡੀਗੜ੍ਹ ਤੋਂ ਬਮਰੌਲੀ ਏਅਰਪੋਰਟ ਤੱਕ ਜਾਵੇਗੀ ਅਤੇ ਉੱਥੋਂ ਸੰਗਮ ਦੀ ਦੂਰੀ ਕਰੀਬ 20 ਕਿਲੋਮੀਟਰ ਹੈ।
ਪ੍ਰਯਾਗਰਾਜ ਲਈ ਦਿਨ ’ਚ ਆਉਂਦੇ ਹਨ 20 ਫੋਨ
ਪ੍ਰਯਾਗਰਾਜ ’ਚ ਮਹਾਕੁੰਭ 13 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਹਾਲੇ 18 ਦਿਨ ਬਾਕੀ ਹਨ ਪਰ ਸ਼ਰਧਾਲੂਆਂ ਦੇ ਹਵਾਈ ਅੱਡਾ ਇਨਕੁਆਇਰੀ ’ਚ ਰੋਜ਼ਾਨਾ ਪ੍ਰਯਾਗਰਾਜ ਦੀ ਫਲਾਈਟਾਂ ਨੂੰ ਲੈ ਕੇ ਕਰੀਬ 20 ਤੋਂ ਵੱਧ ਫੋਨ ਆ ਰਹੇ ਹਨ। ਇਸ ਸਬੰਧੀ ਏਅਰਪੋਰਟ ਅਥਾਰਟੀ ਨੇ ਏਅਰਲਾਈਨ ਨਾਲ ਮੀਟਿੰਗ ਕੀਤੀ, ਜਿਸ ’ਚ ਅਲਾਇੰਸ ਏਅਰ ਨੇ 72 ਸੀਟਰ ਫਲਾਈਟਾਂ ਚਲਾਉਣ ਦੀ ਇੱਛਾ ਪ੍ਰਗਟਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪੈਸ਼ਲ ਫਲਾਈਟਾਂ ਦੇ ਸੰਚਾਲਨ ਲਈ ਜ਼ਿਆਦਾ ਲੰਬਾ ਪ੍ਰੋਸੈੱਸ ਨਹੀਂ ਹੁੰਦਾ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਏਅਰਲਾਈਨ ਜਲਦ ਹੀ ਬੁਕਿੰਗ ਸ਼ੁਰੂ ਕਰੇਗਾ।
ਉੱਤਰੀ ਖੇਤਰ ’ਚ ਸਿਰਫ਼ ਦਿੱਲੀ ਤੋਂ ਹਨ 3 ਉਡਾਣਾਂ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਅਜੈ ਵਰਮਾ ਨੇ ਕਿਹਾ ਕਿ ਉੱਤਰੀ ਖੇਤਰ ’ਚ ਸਿਰਫ਼ ਦਿੱਲੀ ਤੋਂ 3 ਉਡਾਣਾਂ ਪ੍ਰਯਾਗਰਾਜ ਲਈ ਚਲਾਈਆਂ ਜਾਂਦੀਆਂ ਹਨ, ਜਦੋਂ ਕਿ ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਅੰਮ੍ਰਿਤਸਰ, ਧਰਮਸ਼ਾਲਾ, ਸ਼ਿਮਲਾ ਤੇ ਹਿਸਾਰ ਹਵਾਈ ਅੱਡੇ ਤੋਂ ਕੋਈ ਵੀ ਫਲਾਈਟ ਪ੍ਰਯਾਗਰਾਜ ਲਈ ਨਹੀਂ ਹੈ। ਜੇ ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਫਲਾਈਟਾਂ ਚੱਲਦੀਆਂ ਹਨ ਤਾਂ ਪੂਰੇ ਉੱਤਰ ਖੇਤਰ ਲਈ ਫਾਇਦਾ ਹੋਵੇਗਾ। ਹਾਲੇ ਦਿੱਲੀ ਤੋਂ ਇੰਡੀਗੋ ਦੀ ਇਕ ਫਲਾਈਟ ਤੇ ਅਲਾਇੰਸ ਏਅਰ ਦੀ ਏ.ਟੀ.ਆਰ.-72 ਸੀਟਰ ਦੋ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ। ਮੀਟਿੰਗ ’ਚ ਅਲਾਇੰਸ ਏਅਰ ਨੇ ਮਹਾਕੁੰਭ ਦੇ ਮੌਕੇ ’ਤੇ ਏ. ਟੀ. ਆਰ.-72 ਸੀਟਰ ਸਪੈਸ਼ਲ ਉਡਾਣਾ ਚਲਾਉਣ ਦੀ ਇੱਛਾ ਪ੍ਰਗਟਾਈ ਹੈ। ਉਮੀਦ ਹੈ ਕਿ ਬੁਕਿੰਗ ਨਵੇਂ ਸਾਲ ’ਤੇ ਸ਼ੁਰੂ ਹੋ ਜਾਵੇਗੀ।
ਤਪਾ ਮੰਡੀ ਦੇ ਅਸਮਾਨ 'ਚ ਉੱਡਦੀ ਚੀਜ਼ ਦੇਖ ਹੈਰਾਨ ਰਹਿ ਗਏ ਲੋਕ, ਜਾਣੋ ਕੀ ਹੈ ਪੂਰਾ ਮਾਮਲਾ
NEXT STORY