ਚੰਡੀਗੜ੍ਹ (ਮਨਪ੍ਰੀਤ) : ਇੱਥੇ ਯੂ. ਟੀ. ’ਚ ਲੰਬਿਤ ਟ੍ਰੈਫਿਕ ਚਲਾਨ ਕੇਸਾਂ ਦੇ ਜਲਦੀ ਤੇ ਸਰਲ ਨਿਪਟਾਰੇ ਲਈ ਮਹੱਤਵਪੂਰਨ ਪਹਿਲ ਕਦਮੀ ਕੀਤੀ ਗਈ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਹੁਕਮਾਂ ਅਨੁਸਾਰ 1 ਤੋਂ 11 ਜੁਲਾਈ ਤੱਕ ਵਿਸ਼ੇਸ਼ ਲੋਕ ਅਦਾਲਤਾਂ ਲਾਈਆਂ ਜਾਣਗੀਆਂ। ਇਸ ਤੋਂ ਬਾਅਦ 12 ਜੁਲਾਈ ਨੂੰ ਰਾਸ਼ਟਰੀ ਲੋਕ ਅਦਾਲਤ ਲੱਗੇਗੀ, ਜਿਸ ਦਾ ਮਕਸਦ ਨਿਆਇਕ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਜਨਤਾ ਨੂੰ ਜਲਦੀ ਹੱਲ ਪ੍ਰਦਾਨ ਕਰਨਾ ਹੈ।
ਇਹ ਅਦਾਲਤਾਂ ਸਾਰੇ ਕੰਮਕਾਜੀ ਦਿਨਾਂ ’ਤੇ ਜੁਡੀਸ਼ੀਅਲ ਮੈਜਿਸਟ੍ਰੇਟਾਂ ਵੱਲੋਂ ਚਲਾਈਆਂ ਜਾਣਗੀਆਂ। ਪ੍ਰਸ਼ਾਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੁਨਹਿਰੀ ਮੌਕੇ ਦਾ ਫ਼ਾਇਦਾ ਚੁੱਕੋ ਅਤੇ ਲੰਬਿਤ ਟ੍ਰੈਫਿਕ ਚਲਾਨ ਕੇਸਾਂ ਦਾ ਨਿਪਟਾਰਾ ਸੁਵਿਧਾਜਨਕ ਢੰਗ ਨਾਲ ਕਰੋ। ਇਸ ਨਾਲ ਨਾ ਸਿਰਫ਼ ਨਿਆਇਕ ਬੋਝ ਘਟੇਗਾ, ਸਗੋਂ ਲੋਕਾਂ ਨੂੰ ਸਮੇਂ, ਪੈਸੇ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਤੋਂ ਵੀ ਰਾਹਤ ਮਿਲੇਗੀ।
ਟਿਊਸ਼ਨ ਪੜ੍ਹਨ ਜਾ ਰਹੀ ਲੜਕੀ ਤੋਂ ਲੁਟੇਰੇ ਨੇ ਖੋਹਿਆ ਮੋਬਾਈਲ, ਕਾਲੇ ਮੋਟਰਸਾਈਕਲ 'ਤੇ ਹੋਏ ਫ਼ਰਾਰ
NEXT STORY