ਚੰਡੀਗਡ਼੍ਹ, (ਸੁਸ਼ੀਲ)-ਤੁਸੀਂ ਜੇਕਰ ਸਕੂਲਾਂਟਰ ਵੋਕੇਸ਼ਨ ਤੇ ਨਵੇਂ ਸਾਲ ’ਤੇ ਬਰਫ਼ਬਾਰੀ ਦਾ ਆਨੰਦ ਲੈਣ ਲਈ ਕਾਲਕਾ ਰਸਤੇ ਸ਼ਿਮਲਾ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਹ ਸਾਵਧਾਨੀ ਕਿਸੇ ਹੋਰ ਕਾਰਨ ਤੋਂ ਨਹੀ ਸਗੋਂ ਰੇਲਵੇ ਦੀਆਂ ਗੱਡੀਆਂ ਦੀ ਬੁਕਿੰਗ ਨੂੰ ਲੈ ਕੇ ਹੈ। ਇਸ ਵੇਲੇ ਬਰਫਬਾਰੀ ਦੀ ਲਾਲਸਾ ‘ਚ ਵੱਡੀ ਗਿਣਤੀ ‘ਚ ਸੈਲਾਨੀ ਸ਼ਿਮਲਾ ਵੱਲ ਰੁਖ਼ ਕਰ ਰਹੇ ਹਨ। ਰੇਲਵੇ ਵਲੋਂ ਕਾਲਕਾ ਤੋਂ ਸ਼ਿਮਲਾ ਲਈ ਚਲਾਈ ਗਈ ਵਿਸਟਾ ਡੋਮ ਕੋਚ ’ਚ ਸੈਲਾਨੀਆਂ ਨੂੰ ਸੀਟਾਂ ਹੀ ਨਹੀਂ ਮਿਲ ਰਹੀਆਂ ਹਨ। 15 ਜਨਵਰੀ ਤਕ ਇਸ ਕੋਚ ’ਚ ਕੋਈ ਵੀ ਸੀਟ ਉਪਲਬਧ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਟਾ ਡੋਮ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਸਭ ਸੀਟਾਂ ਬੁੱਕ ਹੋ ਰਹੀਆਂ ਹਨ। ਇਹੀ ਨਹੀਂ, ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਹੋਰ ਟਰੇਨਾਂ ’ਚ ਵੀ ਵੇਟਿੰਗ ਬਹੁਤ ਜ਼ਿਆਦਾ ਹੈ। ਇਸ ਕਾਰਨ ਰੇਲਵੇ ਵਿਭਾਗ ਵਲੋਂ ਕਾਲਕਾ-ਸ਼ਿਮਲਾ ਵਿਚਕਾਰ ਸਪੈਸ਼ਲ ਟਰੇਨ ਵੀ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਵਲੋਂ ਹੈਰੀਟੇਜ ’ਚ ਸ਼ਾਮਲ ਕਾਲਕਾ-ਸ਼ਿਮਲਾ ਰੇਲਮਾਰਗ ਰਾਹੀਂ ਸਫਰ ਕਰਨ ਵਾਲੇ ਮੁਸਾਫਿਰਾਂ ਦੀ ਵਧਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ 20 ਦਸੰਬਰ ਤੋਂ 15 ਜਨਵਰੀ ਤੱਕ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਕਾਲਕਾ-ਸ਼ਿਮਲਾ ਵਿਚਕਾਰ ਗੱਡੀ ਗਿਣਤੀ 52445 ਹੈ, ਜੋ ਕਾਲਕਾ ਤੋਂ ਸਵੇਰੇ 7 ਵਜੇ ਸ਼ਿਮਲਾ ਲਈ ਰਵਾਨਾ ਹੋਵੇਗੀ ਤੇ ਇਹ ਟਰੇਨ 12:15 ਵਜੇ ਸ਼ਿਮਲਾ ਪਹੁੰਚ ਜਾਵੇਗੀ। ਇਸ ਟਰੇਨ ’ਚ 3 ਜਨਰਲ ਕੋਚ, 3 ਚੇਅਰ ਕਾਰ ਤੇ 1 ਐੱਸ. ਐੱਲ. ਆਰ. ਕੋਚ ਸ਼ਾਮਲ ਹਨ, ਜਦੋਂਕਿ ਸ਼ਿਮਲਾ ਤੋਂ ਕਾਲਕਾ ਲਈ ਗੱਡੀ ਨੰਬਰ 52446 ਹੈ, ਜੋ ਸ਼ਿਮਲਾ ਤੋਂ ਸ਼ਾਮ 3:40 ਵਜੇ ਚੱਲੇਗੀ ਤੇ ਕਾਲਕਾ ਰਾਤ 9:15 ਵਜੇ ਪਹੁੰਚ ਜਾਵੇਗੀ। ਦੂਜੀ ਟਰੇਨ ਕਾਲਕਾ-ਸ਼ਿਮਲਾ ਵਿਚਕਾਰ ਗੱਡੀ ਨੰਬਰ 52443 ਚਲਾਈ ਜਾਵੇਗੀ। ਇਹ ਟਰੇਨ ਕਾਲਕਾ ਤੋਂ 13:05 ਵਜੇ ਚੱਲੇਗੀ ਤੇ ਸ਼ਿਮਲਾ 19:30 ਵਜੇ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਸ਼ਿਮਲਾ-ਕਾਲਕਾ ਵਿਚਕਾਰ ਗੱਡੀ ਨੰਬਰ 52444 ਜੋ ਸ਼ਿਮਲਾ ਤੋਂ ਸਵੇਰੇ 9:40 ਵਜੇ ਚੱਲੇਗੀ ਅਤੇ ਕਾਲਕਾ 15:30 ਵਜੇ ਪੰਹੁਚ ਜਾਵੇਗੀ।
ਢੀਂਡਸਾ ਪਰਿਵਾਰ 'ਤੇ ਸੇਵਾ ਸਿੰਘ ਸੇਖਵਾਂ ਦਾ ਵੱਡਾ ਖੁਲਾਸਾ
NEXT STORY