ਫਿਰੋਜ਼ਪੁਰ/ਜੈਤੋ (ਮਲਹੋਤਰਾ, ਪਰਾਸ਼ਰ) : ਤਿਓਹਾਰੀ ਸੀਜ਼ਨ ਵਿਚ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੇ ਬਾਵਜੂਦ ਰੇਲਗੱਡੀਆਂ ਵਿਚ ਭੀੜ ਵਧ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਨੇ ਅੰਮ੍ਰਿਤਸਰ-ਦਰਭੰਗਾ ਅਤੇ ਕਟੜਾ-ਕਟਿਹਾਰ ਵਿਚਾਲ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੀ ਵੱਡੀ ਵਾਰਦਾਤ, ਭੈਣ ਨੂੰ ਮਿਲਣ ਆਏ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
ਰੇਲਵੇ ਵਿਭਾਗ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04650 ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 16 ਨਵੰਬਰ ਨੂੰ ਸਵੇਰੇ 8:10 ਵਜੇ ਰਵਾਨਾ ਹੋ ਕੇ ਅਗਲੇ ਦਿਨ ਦੁਪਹਿਰ 1:15 ਵਜੇ ਦਰਭੰਗਾ ਪਹੁੰਚੇਗੀ। ਵਾਪਸੀ ਦੇ ਲਈ ਗੱਡੀ ਨੰਬਰ 04649 ਦਰਭੰਗਾ ਸਟੇਸ਼ਨ ਤੋਂ 17 ਨਵੰਬਰ ਨੂੰ ਸ਼ਾਮ 5 ਵਜੇ ਰਵਾਨਾ ਹੋ ਅਗਲੇ ਦਿਨ ਰਾਤ 1:30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਰੇਲਗੱਡੀ ਦਾ ਦੋਵੇਂ ਪਾਸਿਓਂ ਠਹਿਰਾਓ ਬਿਆਸ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੋਂਡਾ, ਬਸਤੀ, ਗੌਰਖਪੁਰ, ਪਨਿਟਹੀਆ, ਰਕਸੌਲ ਅਤੇ ਸੀਤਾਮੜੀ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ : ਰਾਸ਼ਟਰੀ ਜਾਂਚ ਏਜੰਸੀ ਦੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ
ਗੱਡੀ ਨੰਬਰ 04640 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਡ਼ਾ ਸਟੇਸ਼ਨ ਤੋਂ 15 ਨਵੰਬਰ ਨੂੰ ਰਾਤ 9:30 ਵਜੇ ਚੱਲ ਕੇ 17 ਨਵੰਬਰ ਨੂੰ ਸਵੇਰੇ 9 ਵਜੇ ਕਟਿਹਾਰ ਸਟੇਸ਼ਨ ਪਹੁੰਚੇਗੀ। ਵਾਪਸੀ ਦੇ ਲਈ ਗੱਡੀ ਨੰਬਰ 04639 ਕਟਿਹਾਰ ਸਟੇਸ਼ਨ ਤੋਂ 17 ਨਵੰਬਰ ਨੂੰ ਸਵੇਰੇ 11 ਵਜੇ ਚੱਲਦੇ ਹੋਏ ਅਗਲੇ ਦਿਨ ਰਾਤ 11 ਵਜੇ ਕਟਡ਼ਾ ਪਹੁੰਚੇਗੀ। ਇਸ ਰੇਲਗੱਡੀ ਦਾ ਦੋਵੇਂ ਪਾਸਿਓਂ ਠਹਿਰਾਓ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ, ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਛੱਪਰਾ, ਹਾਜ਼ੀਪੁਰ, ਬਰੌਨੀ, ਬੇਗੁਸਰਾਏ, ਖਗਰੀਆ ਅਤੇ ਨੌਗਛੀਆ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਾਨ ਸਿੰਘ ਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਮੁਖੀ ਸਣੇ ਇਕ ਹੋਰ ਕਾਬੂ
NEXT STORY