ਫਿਰੋਜ਼ਪੁਰ (ਮਲਹੋਤਰਾ)–ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਦਰਭੰਗਾ ਅਤੇ ਬਿਲਾਸਪੁਰ ਵਿਚਾਲੇ ਦੋ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਅੰਮ੍ਰਿਤਸਰ-ਦਰਭੰਗਾ ਦੇ ਵਿਚਾਲੇ ਇਕ ਜੋੜੀ ਸਪੈਸ਼ਲ ਗੱਡੀ ਜਦ ਕਿ ਅੰਮ੍ਰਿਤਸਰ-ਬਿਲਾਸਪੁਰ ਦੇ ਵਿਚਾਲੇ 5 ਜੋੜੀ ਸਪੈਸ਼ਲ ਗੱਡੀਆਂ ਚੱਲਣਗੀਆਂ। ਗੱਡੀ ਨੰਬਰ 05561 ਦਰਭੰਗਾ ਤੋਂ 21 ਜੂਨ ਨੂੰ ਰਾਤ 8:20 ਵਜੇ ਰਵਾਨਾ ਹੋ ਕੇ ਐਤਵਾਰ ਤੜਕੇ 1:25 ਵਜੇ ਅੰਮ੍ਰਿਤਸਰ ਪਹੁੰਚੇਗੀ। ਉਥੋਂ ਵਾਪਸੀ ਦੇ ਲਈ ਗੱਡੀ ਨੰਬਰ 05562 ਐਤਵਾਰ 23 ਜੂਨ ਨੂੰ ਤੜਕੇ 4:25 ਵਜੇ ਰਵਾਨਾ ਹੋ ਕੇ ਸੋਮਵਾਰ ਸਵੇਰੇ 11 ਵਜੇ ਦਰਭੰਗਾ ਪਹੁੰਚੇਗੀ। ਇਸ ਗੱਡੀ ਦਾ ਦੋਹੇਂ ਦਿਸ਼ਾਵਾਂ ’ਚ ਠਹਿਰਾਓ ਸਮਸਤੀਪੁਰ, ਮੁਜੱਫਰਪੁਰ, ਹਾਜ਼ੀਪੁਰ, ਛੱਪਰਾ, ਗੌਰਖਪੁਰ, ਬਸਤੀ, ਗੋਂਡਾ, ਸੀਤਾਪੁਰ, ਮੁਰਾਦਾਬਾਦ, ਗਾਜ਼ਿਆਬਾਦ, ਦਿੱਲੀ, ਅੰਬਾਲਾ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਵਿਦੇਸ਼ ਗਏ ਵਿਧਵਾ ਮਾਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਅਦਾਲਤ ਨੇ ਸੁਣਾਈ 2 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ
ਗੱਡੀ ਨੰਬਰ 08293 ਬਿਲਾਸਪੁਰ ਤੋਂ 25 ਜੂਨ ਤੋਂ ਲੈ ਕੇ 9 ਜੁਲਾਈ ਤੱਕ ਹਰ ਮੰਗਲਵਾਰ ਅਤੇ ਹਰ ਸ਼ਨੀਵਾਰ ਨੂੰ ਬਾਅਦ ਦੁਪਹਿਰ 1:30 ਵਜੇ ਰਵਾਨਾ ਹੋ ਕੇ ਹਰ ਵੀਰਵਾਰ ਅਤੇ ਮੰਗਲਵਾਰ ਨੂੰ ਸਵੇਰੇ 7:15 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਗੱਡੀ ਨੰਬਰ 08294 ਹਰ ਸੋਮਵਾਰ ਅਤੇ ਹਰ ਵੀਰਵਾਰ ਨੂੰ ਰਾਤ 8:10 ਵਜੇ ਰਵਾਨਾ ਹੋ ਕੇ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 11:45 ਵਜੇ ਬਿਲਾਸਪੁਰ ਪਹੁੰਚਿਆ ਕਰੇਗੀ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਨ੍ਹਾਂ ਗੱਡੀਆਂ ਦਾ ਦੋਹਾਂ ਦਿਸ਼ਾਵਾਂ ’ਚ ਠਹਿਰਾਓ ਭਾਟਾਪਾੜਾ, ਰਾਏਪੁਰ, ਦੁਰਗ, ਰਾਜਨੰਦਗਾਂਵ, ਡੋਗਰਾਗੜ੍ਹ, ਗੋਂਡੀਆ, ਭੰਡਾਰਾ ਰੋਡ, ਨਾਗਪੁਰ, ਇਟਾਰਸੀ, ਭੋਪਾਲ, ਬੀਨਾ, ਝਾਂਸੀ, ਗਵਾਲੀਅਰ, ਆਗਰਾ ਕੈਂਟ, ਮਥੁਰਾ, ਹਜ਼ਰਤ ਨਿਜ਼ਾਮੁਦੀਨ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ, ਅੰਬਾਲਾ ਕੈਂਟ, ਢੰਡਾਰੀ ਕਲਾਂ, ਜਲੰਧਰ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨੀ ਵਿਵਾਦ 'ਚ ਵੱਡੀ ਵਾਰਦਾਤ, ਘਰ ਅੰਦਰ ਦਾਖਲ ਹੋ ਚਲਾਈਆਂ ਗੋਲ਼ੀਆਂ
NEXT STORY