ਜਲੰਧਰ (ਧਵਨ) - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੱਲ ਸੰਸਦ 'ਚ ਅਵਿਸ਼ਵਾਸ ਪ੍ਰਸਤਾਵ ਦੌਰਾਨ ਦਿੱਤੇ ਗਏ ਜ਼ੋਰਦਾਰ ਭਾਸ਼ਣ ਨੇ ਦੇਸ਼ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ। ਉਕਤ ਵਿਚਾਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਗਟ ਕੀਤੇ ਹਨ। ਜਾਖੜ ਨੇ ਸੰਸਦ 'ਚ ਰਾਹੁਲ ਦੇ ਭਾਸ਼ਣ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਸਿਆਸਤ 'ਚ ਭੂਚਾਲ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਨਫਰਤ ਅਤੇ ਡਰ ਫੈਲਾਉਣ ਵਾਲੀ ਭਾਜਪਾ ਅਤੇ ਮੋਦੀ ਸਰਕਾਰ ਨੂੰ ਸੰਸਦ 'ਚ ਮੂੰਹ-ਤੋੜ ਜਵਾਬ ਦੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕੀਮਤਾਂ ਅਤੇ ਸੰਸਕ੍ਰਿਤੀ ਦੀ ਵਿਚਾਰਧਾਰਾ ਨੂੰ ਉਤਸ਼ਾਹ ਦਿੰਦੀ ਰਹੀ ਹੈ ਜਦਕਿ ਦੂਜੇ ਪਾਸੇ ਭਾਜਪਾ ਸਰਕਾਰ ਨੇ ਦੇਸ਼ 'ਚ ਵੱਖ-ਵੱਖ ਵਰਗਾਂ ਦਰਮਿਆਨ ਨਫਰਤ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਸੰਸਦ 'ਚ ਦਿਖਾ ਦਿੱਤਾ ਹੈ ਕਿ ਉਹ 2019 'ਚ ਸਵਾ ਸੌ ਕਰੋੜ ਭਾਰਤੀਆਂ ਦੀ ਅਗਵਾਈ ਕਰਨ ਲਈ ਦ੍ਰਿੜ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਕੋਲ ਰਾਹੁਲ ਵਲੋਂ ਸੰਸਦ 'ਚ ਚੁੱਕੇ ਗਏ ਸਵਾਲਾਂ ਦੇ ਜਵਾਬ ਨਹੀਂ ਸਨ। ਮੋਦੀ ਪੁਰਾਣਾ ਰਟਿਆ-ਰਟਾਇਆ ਭਾਸ਼ਣ ਦੇ ਕੇ ਚਲੇ ਗਏ। ਪਹਿਲਾਂ ਵੀ ਮੋਦੀ ਅਜਿਹਾ ਹੀ ਭਾਸ਼ਣ ਹਮੇਸ਼ਾ ਦਿੰਦੇ ਰਹੇ ਹਨ। ਜਾਖੜ ਨੇ ਕਿਹਾ ਕਿ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ 'ਚ 2019 'ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹਵਾ ਚੱਲਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਜਵਾਬ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨ, ਮੱਧ ਵਰਗ, ਦਲਿਤ ਅਤੇ ਹੋਰ ਸਾਰੇ ਵਰਗਾਂ 'ਚ ਮੋਦੀ ਸਰਕਾਰ ਨੂੰ ਹਟਾਉਣ ਦੀ ਲਹਿਰ ਚਲ ਪਈ ਹੈ। ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਸਾਰੇ ਸੂਬਿਆਂ 'ਚ ਜ਼ੋਰਦਾਰ ਵਾਪਸੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਦਿਸ਼ਾ ਨੂੰ ਹੁਣ ਵੀ ਭਾਜਪਾ ਵਾਲੇ ਪਛਾਣ ਨਹੀਂ ਰਹੇ ਹਨ ਪਰ ਜਨਤਾ ਉਨ੍ਹਾਂ ਨੂੰ 2019 'ਚ ਜਵਾਬ ਦੇਣ ਦਾ ਮਨ ਬਣਾਈ ਬੈਠੀ ਹੈ।
ਟਰਾਂਸਪੋਰਟਰਾਂ ਦੀ ਅਣਮਿੱਥੇ ਸਮੇਂ ਲਈ ਹਡ਼ਤਾਲ ਜਾਰੀ
NEXT STORY