ਗੁਰੂ ਕਾ ਬਾਗ (ਭੱਟੀ) : ਬੀਤੀ ਰਾਤ ਪਿੰਡ ਸੋਹੀਆਂ ਕਲਾਂ ਨੇੜੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਣ ਤੇ 2 ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੜਕ ਹਾਦਸੇ ਦੌਰਾਨ ਮਾਰੇ ਗਏ ਟਰੈਕਟਰ ਚਾਲਕ ਮੰਗਲ ਸਿੰਘ ਦੇ ਪੁੱਤਰ ਅਨਮੋਲ ਸਿੰਘ ਵਾਸੀ ਗਲੀ ਨੰਬਰ 1 ਵਧਾਵਾ ਸਿੰਘ ਕਾਲੋਨੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਨੇ ਪੁਲਸ ਥਾਣਾ ਮਜੀਠਾ ਵਿਖੇ ਬਿਆਨ ਦਰਜ ਕਰਾਉਦਿਆ ਦੱਸਿਆ ਕਿ ਉਸ ਦੇ ਪਿਤਾ ਮੰਗਲ ਸਿੰਘ ਆਪਣੇ ਟੈਕਟਰ ਟਰਾਲੀ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਰਮਦਾਸ ਗਏ ਸਨ ਅਤੇ ਵਾਪਸੀ ਸਮੇਂ ਉਹ ਅਤੇ ਉਸਦਾ ਚਾਚਾ ਅਮਰਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਆਪਣੇ ਪਿਤਾ ਦੇ ਪਿੱਛੇ-ਪਿੱਛੇ ਆ ਰਹੇ ਸਨ। ਉਸਦਾ ਪਿਤਾ ਮੰਗਲ ਸਿੰਘ ਆਪਣੇ ਟਰੈਕਟਰ ਸਵਰਾਜ, ਨੰਬਰੀ ਪੀ ਬੀ 46 ਐਮ 6380 'ਤੇ ਸਵਾਰ ਉਨ੍ਹਾਂ ਦੇ ਅੱਗ ਜਾ ਰਹੇ ਸਨ, ਕਿ ਜਦੋਂ ਪਿੱਛੇ ਤੋਂ ਇੱਕ ਤੇਜ਼ ਰਫਤਾਰ ਕਾਰ ਟਾਟਾ ਕੰਪਨੀ ਦੀ ਅਲਟਰੋਜ਼, ਐਕਸ ਐਮ ਨੇ ਬਿਨਾਂ ਹਾਰਨ ਦਿੱਤੇ ਟਰੈਕਟਰ ਨੂੰ ਤੇਜ਼ ਰਫਤਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸਦਾ ਪਿੱਤਾ ਮੰਗਲ ਸਿੰਘ ਟਰੈਕਟਰ ਤੋਂ ਡਿੱਗ ਪਿਆ ਅਤੇ ਟਰੈਕਟਰ ਦੇ ਹੇਠਾਂ ਆਉਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਅਨਮੋਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਆਪਣੇ ਪਿਤਾ ਨੂੰ ਲਾਇਫ ਕੇਅਰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਐਲਾਨ ਦਿੱਤਾ। ਇਸ ਹਾਦਸੇ ਵਿੱਚ ਕਾਰ ਸਵਾਰ ਪਵਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਤੇ ਉਸਦਾ ਭਤੀਜਾ ਸਹਿਬਾਜ ਸਿੰਘ, ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੰਦੋਵਾਲੀ, ਥਾਣਾ ਝੰਡੇਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਧਰ ਥਾਣਾ ਮਜੀਠਾ ਦੀ ਪੁਲਸ ਨੇ ਅਨਮੋਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਵਿਗੜੀ ਸਿਹਤ, ਫੋਰਟਿਸ ਹਸਪਤਾਲ ਦਾਖਲ
NEXT STORY