ਜਲੰਧਰ— ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਕੀ ਖੇਡਣ ਤੋਂ ਬਾਅਦ ਅੱਜ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਖਿਡਾਰੀਆਂ ਦੇ ਨਾਲ ਹਾਕੀ ਖੇਡੀ। ਹਾਕੀ ਮੈਦਾਨ ’ਚ ਪਰਗਟ ਸਿੰਘ ਦਾ ਉਹੀ ਹੁਨਰ ਵੇਖਣ ਨੂੰ ਮਿਲਿਆ, ਜੋ ਖਿਡਾਰੀ ਹੋਣ ਮੌਕੇ ਮਿਲਦਾ ਸੀ।
ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ ਨੂੰ ਖੇਡਦਾ ਵੇਖ ਕੇ ਬੇਹੱਦ ਉਤਸ਼ਾਹਤ ਹੋਏ ਅਤੇ ਉਨ੍ਹਾਂ ਨੇ ਆਪਣੇ ਸਮੇਂ ਦੇ ਮਹਾਨ ਖਿਡਾਰੀ ਰਹੇ ਪਰਗਟ ਸਿੰਘ ਦੇ ਨਾਲ ਸੈਲਫ਼ੀਆਂ ਵੀ ਲਈਆਂ। ਪਰਗਟ ਸਿੰਘ ਨੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਹਾਕੀ ਐਸਟੋਟਰਫ਼ ਲਈ 5 ਲੱਖ ਰੁਪਏ ਅਤੇ ਜੀ. ਐੱਸ. ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਪਰਗਟ ਸਿੰਘ ਨੇ ਫੇਸਬੁੱਕ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ
ਤਸਵੀਰਾਂ ਸਾਂਝੀਆਂ ਕਰਦਿਆਂ ਪਰਗਟ ਸਿੰਘ ਨੇ ਲਿਖਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਬਾਬਾ ਜੀ. ਐੱਸ. ਬੋਧੀ ਸਿਕਸ-ਏ-ਸਾਈਡ ਵੈਟਰਨ ਹਾਕੀ ਲੀਗ ਵਿੱਚ ਸ਼ਿਰਕਤ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ, ਜਿੱਥੇ ਮੈਨੂੰ ਆਪਣੀ ਵਿੱਦਿਅਕ ਸੰਸਥਾ ਨੂੰ ਸਿਜਦਾ ਕਰਨ ਦਾ ਸਬੱਬ ਮਿਲਿਆ, ਉੱਥੇ ਹੀ ਹਾਕੀ ਖੇਡ ਨੂੰ ਵੱਡੀ ਦੇਣ ਵਾਲੇ ਸਾਡੇ ਸਾਰਿਆਂ ਦੇ ਮਹਿਬੂਬ ਕੋਚ ਜੀ. ਐੱਸ. ਬੋਧੀ ਜੀ ਦੀ ਯਾਦ ਵਿੱਚ ਹੁੰਦੀ ਲੀਗ ਵਿੱਚ ਪੁਰਾਣੇ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਖੁਸ਼ੀ ਹੋਈ।
ਇਹ ਵੀ ਪੜ੍ਹੋ: 'ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ
ਉਨ੍ਹਾਂ ਅੱਗੇ ਲਿਖਿਆ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ, ਇਸ ਨਾਲ ਸਿਰਫ਼ ਬਚਪਨ ਜਾਂ ਜਵਾਨੀ ਦੇ ਦਿਨਾਂ ਵਿੱਚ ਹੀ ਨਹੀਂ, ਸਗੋਂ ਸਾਰੀ ਉਮਰ ਸਾਨੂੰ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਹਾਕੀ ਫੀਲਡ ਵਿੱਚ ਸਟਿੱਕ ਹੱਥ ਵਿੱਚ ਫੜ ਕੇ ਜੋ ਖ਼ੁਸ਼ੀ ਮਹਿਸੂਸ ਹੁੰਦੀ ਹੈ, ਉਹ ਸ਼ਬਦਾਂ ਵਿੱਚ ਨਹੀਂ ਬਿਆਨੀ ਨਹੀਂ ਜਾ ਸਕਦੀ। ਮੈਨੂੰ ਖ਼ੁਸ਼ੀ ਹੈ ਕਿ ਸਾਡੇ ਸਾਬਕਾ ਖਿਡਾਰੀ ਅੱਜ ਵੀ ਖੇਡ ਮੈਦਾਨ ਨਾਲ ਜੁੜੇ ਹੋਏ ਹਨ, ਇਹੋ ਭਾਵਨਾ ਹੀ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ। ਪੰਜਾਬ ਨੂੰ ਮੁੜ ਖੁਸ਼ਹਾਲ ਵੇਖਣ ਦਾ ਸੁਫ਼ਨਾ ਲੈਣ ਵਾਲੇ ਹਰ ਪੰਜਾਬੀ ਨੂੰ ਇਸੇ ਤਰ੍ਹਾਂ ਆਪੋ-ਆਪਣੇ ਖੇਤਰ ਵਿੱਚ ਅੱਗੇ ਹੋ ਕੇ ਅਗਵਾਈ ਕਰਨੀ ਹੋਵੇਗੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਮੋਹਾਲੀ ਹਾਕੀ ਸਟੇਡੀਅਮ ਵਿਚ ਗੋਲਕੀਪਰ ਬਣ ਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਭਜੋਤ ਸਿੰਘ ਦੇ ਸ਼ਾਟ ਰੋਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਹਾਲੀ ਹਾਕੀ ਸਟੇਡੀਅਮ ਵਿਚ ਟ੍ਰੇਨਿੰਗ ਕਰ ਰਹੀਆਂ ਮਹਿਲਾ ਖਿਡਾਰੀਆਂ ਨਾਲ ਫੋਟੋ ਸ਼ੂਟ ਵੀ ਕਰਵਾਇਆ ਸੀ। ਮੁੱਖ ਮੰਤਰੀ ਨੇ ਟਵਿਟਰ ’ਤੇ ਗੋਲਕੀਪਰ ਦੀ ਫੋਟੋ ਸ਼ੇਅਰ ਕਰਕੇ ਲਿਖਿਆ ਸੀ ਕਿ ਮੈਂ ਯੂਨੀਰਸਟੀ ਪੱਧਰ ’ਤੇ ਹੈਂਡਬਾਲ ਦਾ ਖਿਡਾਰੀ ਸੀ ਪਰ ਸ਼ਨੀਵਾਰ ਨੂੰ ਗੋਲਕੀਪਰ ਬਣ ਕੇ ਇਸ ਖੇਡ ਦਾ ਵੀ ਆਨੰਦ ਮਾਣਿਆ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਨੌਜਵਾਨ ਖਿਡਾਰੀਆਂ ਦੇ ਨਾਲ ਖੇਡ ਕੇ ਬਹੁਤ ਚੰਗਾ ਲੱਗਾ ਅਤੇ ਹਾਕੀ ਨੂੰ ਪਹਿਲਾਂ ਤੋਂ ਹੀ ਮੈਂ ਪੰਸਦ ਕਰਦਾ ਹਾਂ।
ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫ਼ੀਸ ਦੀਆਂ ਤਾਰੀਖ਼ਾਂ 'ਚ ਕੀਤਾ ਵਾਧਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇੰਦਰਾ ਗਾਂਧੀ ਦੀ ਬਰਸੀ ਮੌਕੇ ਸੁਨੀਲ ਜਾਖੜ ਦਾ ਆਪਣੀ ਹੀ ਸਰਕਾਰ 'ਤੇ ਵੱਡਾ ਹਮਲਾ
NEXT STORY