ਮੋਹਾਲੀ (ਨਿਆਮੀਆਂ/ਆਸ਼ੂਤੋਸ਼) : ਸ਼ਹਿਰ ਦੇ ਇਕ ਸਕੂਲ ’ਚ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਤੇ ਗ਼ਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੀਚਰ ਵੱਲੋਂ ਮੋਬਾਈਲ ’ਤੇ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਕਈ ਦਿਨਾਂ ਤੋਂ ਵਿਖਾਈ ਜਾ ਰਹੀ ਸੀ। ਕੁਝ ਵਿਦਿਆਰਥਣਾਂ ਦਾ ਦੋਸ਼ ਹੈ ਕਿ ਮੁਲਜ਼ਮ ਅਧਿਆਪਕ ਨੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਛੂਹਿਆ ਹੈ। ਮੁਲਜ਼ਮ ਨੇ ਇਹ ਕਰਤੂਤਾਂ ਸਕੂਲ ’ਚ ਹੀ ਕੀਤੀਆਂ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਪ੍ਰਬੰਧਕਾਂ ਨੇ ਕੋਈ ਐਕਸ਼ਨ ਨਹੀਂ ਲਿਆ ਜਿਸ ਕਾਰਨ ਉਨ੍ਹਾਂ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜਦੋਂ ਬੱਚਿਆਂ ਦੇ ਮਾਪਿਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਸਕੂਲ ’ਚ ਪੁੱਜ ਗਏ। ਉੱਥੇ ਮਾਹੌਲ ਗਰਮ ਹੁੰਦਾ ਦੇਖ ਪ੍ਰਿੰਸੀਪਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਮੁਲਜ਼ਮ ਖ਼ਿਲਾਫ਼ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਗਿਆ। ਇਸ ਤੋਂ ਬਾਅਦ ਪੀੜਤਾਂ ਦੇ ਪਰਿਵਾਰਕ ਮੈਂਬਰ ਥਾਣੇ ’ਚ ਚੱਲੇ ਗਏ ਜਿੱਥੇ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਮੁਲਜ਼ਮ ਅਧਿਆਪਕ ਖ਼ਿਲਾਫ਼ ਬੀ. ਐੱਨ. ਐੱਸ. ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਜਿਨਸੀ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਡੀ. ਐੱਸ. ਪੀ. ਸਿਟੀ-1 ਜਯੰਤ ਪੁਰੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਵੀਰਵਾਰ ਨੂੰ ਉਸ ਨੂੰ ਹਿਰਾਸਤ ’ਚ ਲੈ ਕੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ
ਮਾਮਲਾ ਫੇਜ਼-6 ਦੇ ਇਕ ਨਿੱਜੀ ਸਕੂਲ ਦਾ ਹੈ, ਜਿੱਥੇ ਖੇਡ ਟੀਚਰ ਵੱਲੋਂ ਇਹ ਬੁਰਾ ਕਾਰਾ ਕੀਤਾ ਗਿਆ। ਵਿਦਿਆਰਥਣਾਂ 5ਵੀਂ ਤੇ ਹੋਰ ਜਮਾਤ ਦੀਆਂ ਦੱਸੀਆਂ ਜਾ ਰਹੀਆਂ ਹਨ। ਦਰਅਸਲ ਰੋਜ਼ ਦੀ ਤਰ੍ਹਾਂ ਵਿਦਿਆਰਥਣਾਂ ਸਕੂਲ ’ਚ ਪੁੱਜੀਆਂ। ਖੇਡ ਟੀਚਰ ਕਲਾਸ ਬਹਾਨੇ ਉਨ੍ਹਾਂ ਨੂੰ ਸਪੋਰਟਸ ਰੂਮ ’ਚ ਲੈ ਗਿਆ ਜਿੱਥੇ ਉਸ ਨੇ ਸਰੀਰਕ ਗਤੀਵਿਧੀਆਂ ਕਰਵਾਉਣ ਦੀ ਬਜਾਏ ਮੋਬਾਈਲ ਤੋਂ ਅਸ਼ਲੀਲ ਵੀਡੀਓ ਦਿਖਾਉਣੀ ਸ਼ੁਰੂ ਕਰ ਦਿੱਤੀ। ਨਾਲ ਹੀ ਕੁਝ ਵਿਦਿਆਰਥਣਾਂ ਨੂੰ ਗ਼ਲਤ ਟੱਚ ਵੀ ਕੀਤਾ। ਏਨਾ ਹੀ ਨਹੀਂ, ਬੱਚਿਆਂ ਦੇ ਨਿੱਜੀ ਪਾਰਟ ਤੱਕ ਨੂੰ ਛੂਹਿਆ। ਇਸ ਕਾਰਨ ਬੱਚਿਆਂ ਡਰ ਗਈਆਂ ਤੇ ਕੁਝ ਸਮੇਂ ਬਾਅਦ ਉਹ ਪ੍ਰਿੰਸੀਪਲ ਕੋਲ ਪੁੱਜ ਗਈਆਂ। ਉਨ੍ਹਾਂ ਨੇ ਟੀਚਰ ਦੀਆਂ ਕਰਤੂਤਾਂ ਬਾਰੇ ਹੱਡਬੀਤੀ ਸੁਣਾਈ। ਉਸ ਦੌਰਾਨ ਪ੍ਰਿੰਸੀਪਲ ਨੇ ਕਿਹਾ ਕਿ ਮੁਲਜ਼ਮ ਟੀਚਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਭਰੋਸੇ ਤੋਂ ਬਾਅਦ ਫਿਰ ਵਿਦਿਆਰਥਣਾਂ ਨੇ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਛੁੱਟੀ ਤੋਂ ਬਾਅਦ ਉਹ ਘਰ ਪੁੱਜੀਆਂ ਤਾਂ ਤਣਾਅ ’ਚ ਦੇਖ ਮਾਪਿਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਬੱਚੀਆਂ ਨੇ ਰੋਂਦੇ ਹੋਏ ਦੱਸਿਆ ਕਿ ਟੀਚਰ ਨੇ ਉਨ੍ਹਾਂ ਨਾਲ ਬਹੁਤ ਗ਼ਲਤ ਕੰਮ ਕੀਤਾ ਹੈ। ਕਲਾਸ ਬਹਾਨੇ ਉਨ੍ਹਾਂ ਨੂੰ ਗੰਦੀ ਵੀਡੀਓ ਦਿਖਾਈ ਗਈ। ਇਸ ਸੁਣ ਕੇ ਮਾਪੇ ਗੁੱਸੇ ’ਚ ਆ ਗਏ। ਇਸ ਤੋਂ ਬਾਅਦ ਉਹ ਬੱਚੀਆਂ ਨਾਲ ਅਗਲੇ ਦਿਨ ਸਕੂਲ ਪੁੱਜ ਗਏ। ਉਹ ਉਦੋਂ ਹੈਰਾਨ ਰਹਿ ਗਏ ਜਦੋਂ ਦੇਖਿਆ ਕੀ ਮੁਲਜ਼ਮ ਟੀਚਰ ਸਕੂਲ ’ਚ ਆਇਆ ਹੋਇਆ ਹੈ ਤੇ ਸਟਾਫ ਨਾਲ ਗੱਲਾਂ ਕਰ ਰਿਹਾ ਹੈ। ਇਸ ਬਾਰੇ ਮਾਪੇ ਪ੍ਰਿੰਸੀਪਲ ਨੂੰ ਮਿਲਣ ਲਈ ਗਏ। ਉੱਥੇ ਪ੍ਰਿੰਸੀਪਲ ਨੇ ਇਹ ਕਹਿ ਦਿੱਤਾ ਕਿ ਅਧਿਆਪਕ ਨੂੰ ਸਮਝਾਇਆ ਗਿਆ ਹੈ ਪਰ ਜਦੋਂ ਕਾਰਵਾਈ ਕਰਨ ਦਾ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣਗੀਆਂ। ਇਸ ਤੋਂ ਬਾਅਦ ਕੁਝ ਕੁੜੀਆਂ ਦੇ ਮਾਪੇ ਚੌਂਕੀ ’ਚ ਪੁੱਜ ਗਏ। ਸਹਿਮੀਆਂ ਹੋਈਆਂ ਬੱਚੀਆਂ ਨੇ ਪੁਲਸ ਨੂੰ ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਅਮਨਪ੍ਰੀਤ ਸਿੰਘ ਨਾਂ ਦੇ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਸਾਵਧਾਨ! ਕੇ. ਵਾਈ. ਸੀ. ਅਪਡੇਟ ਦੇ ਨਾਂ ’ਤੇ ਤੁਹਾਡੇ ਨਾਲ ਵੀ ਹੋ ਸਕਦੀ ਹੈ ਠੱਗੀ
ਜਾਂਚ ’ਤੇ ਖੁੱਲ੍ਹ ਸਕਦੇ ਹਨ ਹੋਰ ਰਾਜ਼
ਪੁਲਸ ਵੱਲੋਂ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਜਾਂਚ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਸੰਭਾਵਨਾ ਹੈ ਕਿ ਅਧਿਆਪਕ ਦੀਆਂ ਗੰਦੀਆਂ ਕਰਤੂਤਾਂ ਦੀ ਸੂਚੀ ’ਚ ਕਈ ਵਿਦਿਆਰਥਣਾਂ ਪੀੜਤ ਹੋ ਸਕਦੀਆਂ ਹਨ। ਹਾਲੇ ਫ਼ਿਲਹਾਲ ਕਰੀਬ 6 ਪੀੜਤਾਂ ਸਾਹਮਣੇ ਆਈਆਂ ਹਨ। ਜੇ ਜਾਂਚ ਬਾਰੀਕੀ ਨਾਲ ਹੋਈ ਤਾਂ ਹੋਰ ਵੀ ਆਪਣਾ ਦਰਦ ਬਿਆਨ ਕਰ ਸਕਦੀਆਂ ਹਨ। ਫ਼ਿਲਹਾਲ ਐੱਸ. ਐੱਸ. ਪੀ. ਦੀਪਕ ਪਾਰਿਕ ਮੁਤਾਬਕ ਮਾਮਲਾ ਸੰਗੀਨ ਹੈ, ਇਸ ਲਈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MLA ਦੇਵ ਮਾਨ ਨੂੰ ਸਦਮਾ! ਪਿਤਾ ਦਾ ਹੋਇਆ ਦੇਹਾਂਤ
NEXT STORY