ਝਬਾਲ, (ਨਰਿੰਦਰ,ਬਖਤਾਵਰ)- ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ 'ਤੇ ਵੱਡੀ ਗਿਣਤੀ 'ਚ ਆਉਣ ਵਾਲੀ ਸੰਗਤ ਨੂੰ ਵੇਖਦਿਆਂ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਅਤੇ ਆਈ. ਡੀ. ਐੱਸ. ਪੀ. ਵਿਭਾਗ ਦੀ ਡਾ. ਆਭਾ ਦੀ ਅਗਵਾਈ 'ਚ ਬਾਬਾ ਬੁੱਢਾ ਸਾਹਿਬ ਜੀ ਦੇ ਇਲਾਕੇ 'ਚ ਮਲੇਰੀਆ, ਡੇਂਗੂ ਤੇ ਹੋਰ ਬੀਮਾਰੀਆਂ ਦੇ ਫੈਲਣ ਤੋਂ ਬਚਾਅ ਕਰਨ ਲਈ ਸਪਰੇਅ ਕੀਤੀ। ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ 'ਚ ਆਉਣ ਵਾਲੀ ਸੰਗਤ 'ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਵਾਇਰਲ ਨੂੰ ਰੋਕਣ ਲਈ ਇਹ ਸਪਰੇਅ ਕੀਤੀ ਗਈ ਹੈ। ਇਸ ਦੌਰਾਨ ਮੈਨੇਜਰ ਜਸਪਾਲ ਸਿੰਘ, ਮਨਰਾਜ ਸਿੰਘ, ਜਗਰੂਪ ਸਿੰਘ, ਮਲਕੀਅਤ ਸਿੰਘ, ਦਿਲਬਾਗ ਸਿੰਘ ਝਬਾਲ ਆਦਿ ਹਾਜ਼ਰ ਸਨ।
ਸੇਵਾ ਕੇਂਦਰਾਂ ਦੇ ਗਾਰਡ ਪੈਂਡਿੰਗ ਤਨਖਾਹ ਰਿਲੀਜ਼ ਨਾ ਹੋਣ ਤੱਕ ਗਏ ਛੁੱਟੀ 'ਤੇ
NEXT STORY