ਨਵੀਂ ਦਿੱਲੀ/ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਿੱਖ ਰਵਾਇਤ ਅਨੁਸਾਰ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਦਾ ਬਿਆਨ ਸਾਹਮਣੇ ਆਇਆ ਹੈ। ਸਰਨਾ ਨੇ ਆਖਿਆ ਹੈ ਕਿ ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਸ਼ੰਕਾ ਨਹੀਂ । ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਵ ਉਚਾ ਸੀ ਹੈ ਤੇ ਰਹੇਗਾ । ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਕ ਵਿਧੀ ਵਿਧਾਨ ਵੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਲਤੀ ਕਰਨ ਵਾਲੇ ਸਿੱਖ ਨੂੰ ਜੋ ਸਜ਼ਾ ਲਗਾਉਣ ਦਾ ਵਿਧਾਨ ਹੈ ਉਸਦਾ ਮਕਸਦ ਸਿੱਖ ਦੇ ਹਿਰਦੇ ਨੂੰ ਸਾਫ ਕਰਕੇ ਗੁਰੂ ਦਰ ਨਾਲ ਮੁੜ ਤੋਂ ਜੋੜਨਾ ਹੈ ਨਾ ਕਿ ਕਿਸੇ ਸਿਆਸੀ ਜਾਂ ਹੋਰ ਮਸਲੇ ਕਰਕੇ ਉਸਨੂੰ ਇਕ ਪਾਸੇ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਲਗਾਤਾਰ ਤਿੰਨ ਛੁੱਟੀਆਂ, 11, 14 ਤੇ 15 ਅਕਤੂਬਰ ਦੀ ਐਲਾਨੀ ਗਈ ਛੁੱਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਜਾਂਦੀ ਕੋਈ ਵੀ ਸਜ਼ਾ ਜਾਂ ਤਾੜਨਾ ਗੁਰੂ ਨਾਲ ਟੁੱਟੀ ਗੰਢਣ ਦਾ ਜ਼ਰੀਆ ਹੈ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਰਵਾਇਤ ਅਨੁਸਾਰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਨੂੰ ਜਿਸ ਤਰ੍ਹਾਂ ਕੁਝ ਲੋਕ ਦਬਾਅ ਬਣਾਉਣ ਲਈ ਸਿਆਸੀ ਬਾਈਕਾਟ ਜਾਂ ਪੂਰੀ ਤਰ੍ਹਾਂ ਇਕ ਪਾਸੇ ਕਰਨ ਦੇ ਬਿਆਨ ਦੇ ਰਹੇ ਹਨ। ਉਹ ਸਿੱਖ ਰਵਾਇਤ ਦਾ ਹਿੱਸਾ ਨਹੀਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅੱਗੇ ਸਿਰ ਝੁਕਾਉਂਦੇ ਹੋਏ ਉਨ੍ਹਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਤਾਂ ਪੰਥ ਦੀ ਰਵਾਇਤ ਅਨੁਸਾਰ ਉਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸਜ਼ਾ ਲਗਾਉਣੀ ਚਾਹੀਦੀ ਹੈ ਪਰ ਇਸ ਅਮਲ ਵਿਚ ਹੋ ਰਹੀ ਦੇਰੀ ਪਹਿਲਾਂ ਕਦੇ ਵੇਖਣ ਵਿਚ ਨਹੀਂ ਆਈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਹਾਈਕੋਰਟ ਦਾ ਆਇਆ ਨਵਾਂ ਫ਼ੈਸਲਾ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਸਿੱਖ ਨੂੰ ਸਜ਼ਾ ਲਗਾਉਣ ਤੋਂ ਬਾਅਦ ਉਸਨੂੰ ਸਜ਼ਾ ਪੂਰੀ ਕਰਕੇ ਗੁਰੂ ਰੂਪ ਖ਼ਾਲਸਾ ਸੰਗਤ ਵਿਚ ਮੁੜ ਬੈਠਣ ਦਾ ਪੂਰਾ ਹੱਕ ਹੈ । ਸਿਆਸੀ ਵਖਰੇਵਿਆਂ ਕਾਰਨ ਕਿਸੇ ਕੋਲ ਇਹ ਹੱਕ ਖੋਹਣ ਦੀ ਗੱਲ ਕਰਨਾ ਪੰਥ ਦੀ ਰਵਾਇਤ ਦੇ ਉਲਟ ਜਾਣ ਦੇ ਤੁੱਲ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
NEXT STORY