ਅੰਮ੍ਰਿਤਸਰ (ਸੁਮਿਤ ਖੰਨਾ) : ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ ਪਹੁੰਚੀ ਹੈ। ਬਟਾਲਾ ਤੋਂ ਗੁਰੂ ਕਲਗੀਧਰ ਗਤਕਾ ਅਖਾੜਾ ਦੀ ਅਗਵਾਈ 'ਚ ਪਹੁੰਚੇ ਸਿੱਖਾਂ ਦੇ ਵਫਦ ਨੇ ਸੰਨੀ ਦਿਓਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੰਗ ਪੱਤਰ ਸੌਂਪਿਆ ਹੈ। ਸੰਨੀ 'ਤੇ ਦੋਸ਼ ਹੈ ਕਿ ਉਸ ਨੇ ਗੁਰਦੁਆਰਾ ਡੇਰਾ ਸਾਹਿਬ ਤੋਂ ਮਿਲੇ ਸਿਰੋਪਾ ਦੀ ਬੇਅਦਬੀ ਕਰਦਿਆਂ ਉਸ ਨੂੰ ਗਲੇ 'ਚੋਂ ਲਾਹ ਕੇ ਪੈਰਾਂ 'ਚ ਰੱਖ ਲਿਆ ਤੇ ਸਿਰੋਪੇ ਦੇ ਨਾਲ ਹੀ ਜਗ੍ਹਾ ਸਾਫ ਕਰ ਕੇ ਬੈਠ ਗਏ।
ਸਿੱਖ ਸੰਗਤਾਂ ਤੋਂ ਮੰਗ ਪੱਤਰ ਲੈਣ ਉਪਰੰਤ ਅਕਾਲ ਤਖਤ ਸਾਹਿਬ ਦੇ ਦਫਤਰ ਵਿਚ ਬੈਠੇ ਅਧਿਕਾਰੀਆਂ ਵਲੋਂ ਇਸ ਨੂੰ ਜਥੇਦਾਰ ਸਾਹਿਬ ਤੱਕ ਪਹੁੰਚਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਸ਼ਿਕਾਇਤ ਕਰਨ ਵਾਲੀਆਂ ਸਿੱਖ ਸੰਗਤਾਂ ਨੇ ਬਟਾਲਾ 'ਚ ਸੰਨੀ ਦਿਓਲ ਦਾ ਵਿਰੋਧ ਕਰਨ ਦੀ ਚਿਤਾਵਨੀ ਵੀ ਦਿੱਤੀ।
ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਹੋਵੇਗੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਜੰਗ
NEXT STORY