ਅੰਮ੍ਰਿਤਸਰ (ਛੀਨਾ) : ਸ੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਹੋਟਲਾਂ ’ਚ ਨਿਹੰਗ ਬਾਣੇ ਵਿਚ ਆਏ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਦੀਆਂ ਸਾਰੀਆ ਹੱਦਾਂ ਪਾਰ ਕਰਦਿਆਂ ਜਿਥੇ ਹੋਟਲ ਮੁਲਾਜ਼ਮਾ ਕੋਲੋਂ ਜ਼ਬਰੀ ਪੈਸੇ ਖੋਹੇ, ਉਥੇ ਹੀ ਸੁੱਤੇ ਹੋਏ ਗੈਸਟਾਂ ਨੂੰ ਉਠਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਮੋਬਾਇਲ ਫੋਨ ਵੀ ਖੋਹ ਲਏ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹੋਟਲ ਮਾਲਕ ਗੁਰਮੇਜ ਸਿੰਘ ਤੇ ਪਵਨ ਕੁਮਾਰ ਨੇ ਦੱਸਿਆ ਕਿ 7 ਸਤੰਬਰ ਦੀ ਰਾਤ ਨੂੰ ਕਰੀਬ 2 ਵਜੇ ਜਦੋਂ ਸਾਰੇ ਗੈਸਟ ਸੁੱਤੇ ਹੋਏ ਸਨ, ਉਦੋਂ 12-15 ਦੇ ਕਰੀਬ ਨਿਹੰਗ ਬਾਣੇ ਵਿਚ ਕੁਝ ਵਿਅਕਤੀ ਹੋਟਲਾਂ ’ਚ ਪਹੁੰਚੇ ਜਿੰਨ੍ਹਾਂ ’ਚੋਂ ਕਈਆਂ ਦੇ ਸਿਰ ਅਤੇ ਦਾੜੀ ਦੇ ਵਾਲ ਕੱਟੇ ਹੋਏ ਸਨ ਤੇ ਉਨ੍ਹਾਂ ਨੇ ਆਪਣੇ ਮੂੰਹ ਵੀ ਬੰਨ੍ਹੇ ਹੋਏ ਸਨ, ਉਹ ਆਉਂਦੇ ਹੀ ਹੋਟਲ ਮੁਲਾਜ਼ਮਾ ਨੂੰ ਧਮਕਾਉਣ ਲੱਗ ਪਏ ਕਿ ਤੁਸੀਂ 2 ਨੰਬਰ ਦਾ ਧੰਦਾ ਕਰਦੇ ਹੋ ਸਾਨੂੰ ਹੋਟਲ ਦੇ ਕਮਰੇ ਖੋਲ੍ਹ ਕੇ ਦਿਖਾਓ ਨਹੀਂ ਤਾਂ ਅੱਜ ਤੁਹਾਡਾ ਬਹੁਤ ਬੁਰਾ ਹਸ਼ਰ ਕਰਾਂਗੇ। ਉਨ੍ਹਾਂ ਕਿਹਾ ਕਿ ਹੋਟਲ ਮੁਲਾਜ਼ਮਾਂ ਨੇ ਨਿਹੰਗ ਬਾਣੇ ’ਚ ਆਏ ਵਿਅਕਤੀਆਂ ਨੂੰ ਆਖਿਆ ਕਿ ਰਾਤ ਦੇ 2 ਵੱਜ ਰਹੇ ਹਨ ਸਾਰੇ ਗੈਸਟ ਸੁੱਤੇ ਪਏ ਹਨ, ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਖੁੱਦ ਹੋਟਲਾਂ ਦੀਆਂ ਸਾਰੀਆ ਮੰਜ਼ਿਲਾਂ ’ਤੇ ਜਾ ਕੇ ਕਮਰਿਆਂ ਦੇ ਦਰਵਾਜ਼ੇ ਖੜਕਾਉਣ ਲੱਗ ਪਏ।
ਇਹ ਵੀ ਪੜ੍ਹੋ : ਪਟਿਆਲਾ : ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ
ਜਿਵੇਂ ਹੀ ਗੈਸਟ ਬਾਹਰ ਨਿਕਲੇ ਤਾਂ ਉਕਤ ਵਿਅਕਤੀ ਉਨ੍ਹਾਂ ਕੋਲੋਂ ਆਈ. ਡੀ.ਪਰੂਫ ਮੰਗਣ ਲੱਗ ਪਏ ਜੇਕਰ ਕੋਈ ਗੈਸਟ ਅੱਧੀ ਰਾਤ ਨੂੰ ਆਈ. ਡੀ. ਪਰੂਫ ਮੰਗਣ ਦਾ ਕਾਰਨ ਪੁੱਛਦਾ ਤਾਂ ਉਸ ਨਾਲ ਉਹ ਬਦਸਲੂਕੀ ਕਰਦੇ ਹੋਏ ਗੁੰਡਾਗਰਦੀ ਕਰਨ ਲੱਗ ਪੈਂਦੇ। ਉਨ੍ਹਾਂ ਕਿਹਾ ਕਿ ਇਕ ਹੋਟਲ ਦੇ ਕਮਰੇ ’ਚ ਕੁਝ ਲੜਕੀਆਂ ਸੁੱਤੀਆ ਹੋਈਆ ਸਨ, ਜਿਨ੍ਹਾਂ ਨੂੰ ਧਮਕਾ ਕੇ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਜ਼ਬਰੀ ਮੋਬਾਇਲ ਫੋਨ ਖੋਹ ਲਏ, ਇਕ ਹੋਟਲ ਮਾਲਕ ਨੂੰ ਤਾਂ ਫੋਨ ’ਤੇ ਇਹ ਧਮਕੀ ਦੇ ਕੇ ਗੂਗਲ ਪੈਅ ਰਾਹੀਂ ਪੈਸੇ ਵੀ ਮੰਗਵਾਏ ਗਏ ਜੇਕਰ ਉਸ ਨੇ ਪੈਸੇ ਨਾ ਭੇਜੇ ਤਾਂ ਉਨ੍ਹਾਂ ਦੇ ਮੁਲਾਜ਼ਮਾ ਦਾ ਕਤਲ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਵੱਖ-ਵੱਖ ਹੋਟਲਾਂ ’ਚ ਮੁਲਾਜ਼ਮਾ ਤੇ ਗੈਸਟਾਂ ਨਾਲ ਕੀਤੀ ਗਈ ਗੁੰਡਾਗਰਦੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਗੁਰਮੇਜ ਸਿੰਘ ਤੇ ਪਵਨ ਕੁਮਾਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਹੋਟਲ ਮਾਲਕਾਂ ’ਚ ਭਾਰੀ ਸਹਿਮ ਦਾ ਮਾਹੋਲ ਹੈ ਕਿਉਂਕਿ ਨਿਹੰਗ ਬਾਣੇ ’ਚ ਆਏ ਵਿਅਕਤੀ ਉਨ੍ਹਾਂ ਦੇ ਗੈਸਟਾਂ ਨਾਲ ਲੁੱਟਮਾਰ ਕਰਦੇ ਹੋਏ ਲੜਕੀਆ ਤੇ ਔਰਤਾਂ ਦਾ ਬਲਾਤਕਾਰ ਵੀ ਕਰ ਸਕਦੇ ਸਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਚਾਲਾਨ ਕੱਟਣ ਨੂੰ ਲੈ ਕੇ ਪੁਲਸ ਦੀ ਵੱਡੀ ਤਿਆਰੀ
ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਸ ਥਾਣਾ ਬੀ. ਡਵੀਜ਼ਨ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਪਰ ਪੁਲਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ। ਇਸ ਮੌਕੇ ਗੁਰਮੇਜ ਸਿੰਘ, ਪਵਨ ਕੁਮਾਰ, ਚੋਧਰੀ ਹਿਤੇਸ਼ ਕੁਮਾਰ ਮੰਨਣ, ਮਨਦੀਪ ਸਿੰਘ, ਵਿੱਕੀ ਕੁਮਾਰ, ਸ਼ੈਂਕੀ ਗੁਪਤਾ, ਰੋਹਿਤ ਰਾਜ, ਲਵ ਅਰੋੜਾ, ਨਵਨੀਤ ਸਿੰਘ, ਮਹਿੰਦਰਪਾਲ ਸਿੰਘ ਆਦਿ ਹੋਟਲ ਮਾਲਕਾਂ ਨੇ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਨਿਹੰਗ ਬਾਣੇ ’ਚ ਆਏ ਵਿਅਕਤੀਆਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪਟਿਆਲਾ, ਕੁੜੀ ਪਿੱਛੇ 23 ਸਾਲਾ ਮੁੰਡੇ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ, ਮਾਮਲਾ ਦਰਜ
NEXT STORY