ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬਾਬੇ ਨਾਨਕ ਦੀ ਨਗਰੀ 'ਚ ਇਸ ਸਮੇਂ ਰੌਣਕਾਂ ਲੱਗੀਆਂ ਹੋਈਆਂ ਹਨ। ਇਕ ਪਾਸੇ ਜਿੱਥੇ ਸੰਗਤਾਂ ਦੂਰੋਂ-ਦੂਰੋਂ ਦਰਸ਼ਨ ਦੀਦਾਰ ਲਈ ਪਹੁੰਚ ਰਹੀਆਂ ਹਨ, ਉਥੇ ਹੀ ਟੈਂਟ ਸਿਟੀ 'ਚ ਬੁਕਿੰਗ ਨੂੰ ਲੈ ਕੇ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟੈਂਟ ਸਿਟੀ 'ਚ ਹੁਣ ਤੱਕ 31 ਹਜ਼ਾਰ ਤੋਂ ਵੱਧ ਸ਼ਰਧਾਲੂ ਬੁਕਿੰਗ ਕਰਵਾ ਚੁੱਕੇ ਹਨ। ਟੈਂਟ ਸਿਟੀ 'ਚ ਰਹਿਣ ਵਾਲੇ ਜਲੰਧਰ ਦਾ ਇਕ ਪਰਿਵਾਰ ਉਸ ਸਮੇਂ ਬਾਗੋ-ਬਾਗ ਹੋ ਗਿਆ ਜਦੋਂ ਉਨ੍ਹਾਂ ਨੂੰ ਇਥੇ ਰਹਿਣ ਲਈ 550 ਨੰਬਰ ਅਲਾਟ ਕੀਤਾ ਗਿਆ।
ਟੈਂਟ ਸਿਟੀ 'ਚ ਰਹਿਣ ਆਏ ਜਲੰਧਰ ਦੇ ਵਕੀਲ ਅਰਿੰਦਰਜੀਤ ਸਿੰਘ ਨੇ ਦੱਸਿਆ ਕਿ ਟੈਂਟ ਸਿਟੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧ ਆਲਾ ਦਰਜੇ ਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ, ਜਦੋਂ ਉਨ੍ਹਾਂ ਦੇ ਪਰਿਵਾਰ ਨੂੰ 550 ਨੰਬਰ ਟੈਂਟ ਰਹਿਣ ਲਈ ਅਲਾਟ ਹੋਇਆ। ਉਨ੍ਹਾਂ ਦਾ 11 ਸਾਲਾ ਪੁੱਤਰ ਦਮਨਜੋਤ ਸਿੰਘ, ਜੋ ਇਕ ਬਾਲ ਕਲਾਕਾਰ ਹੈ, ਉਸ ਨੇ ਆਪਣੇ 550 ਨੰਬਰ ਟੈਂਟ ਦੀ ਵੀਡੀਓ ਬਣਾ ਕੇ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਸਾਂਝੀ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਥੇ ਮੱਥਾ ਟੇਕਣ ਆਇਆ ਹੈ ਅਤੇ ਉਨ੍ਹਾਂ ਨੂੰ 550 ਨੰਬਰ ਵਾਲਾ ਟੈਂਟ ਅਲਾਟ ਹੋਇਆ ਹੈ। ਇਸ ਮਹਿਜ਼ ਇਕ ਸੰਜੋਗ ਨਹੀਂ ਸਗੋਂ ਉਨ੍ਹਾਂ ਲਈ ਇਹ 'ਬਾਬਾ ਨਾਨਕ' ਦਾ ਆਸ਼ੀਰਵਾਦ ਹੈ।
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਿੱਧੂ ਸਿਰ ਬੰਨ੍ਹਿਆ ਲਾਂਘੇ ਦਾ ਸਿਹਰਾ
NEXT STORY