ਅੰਮ੍ਰਿਤਸਰ- ਅੱਜ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਲਾ ਮਹੱਲਾ ਸਜਾਇਆ ਗਿਆ । ਸਭਾ ਦੇ ਪ੍ਰਧਾਨ ਪ੍ਰੋ. ਇੰਦਰਜੀਤ ਸਿੰਘ ਗਗੋਆਣੀ ਤੇ ਜਰਨਲ ਸਕੱਤਰ ਹਰਮਨਜੀਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਦੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਵਿਚ ਸੂਰਬੀਰਤਾ, ਦਲੇਰੀ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਤ ਕੀਤਾ ਸੀ। ਇਸ ਕਾਰਨ 'ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੌਲਾ' ਦਾ ਵਾਕ ਪ੍ਰਚਲਤ ਹੈ।
ਇਹ ਵੀ ਪੜ੍ਹੋ- ਹੋਲੇ ਮਹੱਲੇ ਮੌਕੇ ਗੱਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਕੌਮ ਦੇ ਨਾਂ ਦਿੱਤਾ ਵੱਡਾ ਸੰਦੇਸ਼


ਇਹ ਪਵਿੱਤਰ ਦਿਹਾੜਾ ਗੁਰੂ ਸਾਹਿਬ ਦੀ ਸਾਜੀ ਨਿਵਾਜੀ ਸ੍ਰੀ ਗੁਰੂ ਸਿੰਘ ਸਭਾ ਰਜਿਸਟਰ ਅੰਮ੍ਰਿਤਸਰ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਸ੍ਰੀ ਦਰਬਾਰ ਸਾਹਿਬ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਉਨ੍ਹਾਂ ਬੇਨਤੀ ਕੀਤੀ ਕਿ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਗੁਰੂ ਘਰ 'ਚ ਸ਼ਰਧਾਲੂ ਹੁੰਮ-ਹੁੰਮਾ ਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ

ਦੱਸ ਦਈਏ ਕਿ ਮਹੱਲਾ ਕੱਢਣ ਸਮੇਂ ਸ਼ਬਦਾਂ ਦੀ ਗੂੰਜ ਨਾਲ ਅੰਮ੍ਰਿਤ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਹਮੇਸ਼ਾਂ ਦੀ ਤਰ੍ਹਾਂ ਸੱਚਖੰਡ ਵਾਸੀ ਹਕੀਮ ਹਰਨਾਮ ਸਿੰਘ ਜੀ, ਸਰਦਾਰ ਆਤਮਾ ਸਿੰਘ ਜੀ ਤੇ ਹਕੀਮ ਸੁੰਦਰ ਸਿੰਘ ਜੀ ਦੇ ਪ੍ਰਵਾਰ ਵੱਲੋਂ ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ ਸੇਠੀ, ਪੁਨੀਤ ਸਿੰਘ ਸੇਠੀ, ਹਰਦੀਪ ਸਿੰਘ ਸੇਠੀ ਅਤੇ ਹਰਸਿਮਰਨ ਸਿੰਘ ਸੇਠੀ ਪੁਰਾਤਨ ਇਤਿਹਾਸਕ ਸੁਰਮਈ 'ਨਿਸ਼ਾਨ ਸਾਹਿਬ' ਦੀ ਸੇਵਾ ਕਰਨਗੇ। ਇਹ ਨਗਰ ਕੀਰਤਨ ਦਾ ਮਹੱਲਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਹਰ ਘੰਟਾ ਘਰ ਵਿਖੇ ਆ ਕੇ ਸੰਪੂਰਨ ਹੋਵੇਗਾ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਪੇਸ਼ ਬਘੇਲ ਅੱਗੇ ਖੁੱਲ੍ਹ ਕੇ ਬੋਲੇ ਪੰਜਾਬ ਦੇ ਕਾਂਗਰਸੀ, ਸਾਹਮਣੇ ਰੱਖ ਦਿੱਤੀ ਵੱਡੀ ਮੰਗ
NEXT STORY