ਚੰਡੀਗੜ੍ਹ (ਅੰਕੁਰ) : ਕਾਂਗਰਸ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਦੀ ਅਗਵਾਈ ਹੇਠ ਦਿੱਲੀ 'ਚ ਹੋਈ ਮੈਰਾਥਨ ਮੀਟਿੰਗ ਦੌਰਾਨ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਆਪਣੀਆਂ ਗੱਲਾਂ ਖੁੱਲ੍ਹ ਕੇ ਰੱਖੀਆਂ। ਉਨ੍ਹਾਂ ਨੇ ਆਲੋਚਨਾ ਕੀਤੀ ਕਿ ਪੰਜਾਬ ਦੇ ਆਗੂ ਆਪਣੀ ਹੀ ਸਰਕਾਰ ਦੀਆਂ ਗਲਤ ਨੀਤੀਆਂ 'ਤੇ ਆਵਾਜ਼ ਚੁੱਕਣ ਦੀ ਬਜਾਏ ਚੁੱਪੀ ਸਾਧੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੋਲੀ ਵਾਲੇ ਦਿਨ ਪਏ ਵੈਣ, ਅੰਤਰਰਾਸ਼ਟਰੀ ਖਿਡਾਰਣ ਦੀ ਭਿਆਨਕ ਹਾਦਸੇ ਦੌਰਾਨ ਮੌਤ
ਇਸ ਮੀਟਿੰਗ 'ਚ ਹਾਜ਼ਰ ਆਗੂਆਂ ਨੇ ਆਪਣੀ ਅਣਸੁਣੀ ਹੋਣ ਅਤੇ ਪਾਰਟੀ ਦੇ ਆਉਣ ਵਾਲੀਆਂ ਚੋਣਾਂ 'ਚ ਕਮਜ਼ੋਰ ਹੋਣ ਦੇ ਸੰਕੇਤ ਦਿੱਤੇ। ਉਨ੍ਹਾਂ ਨੇ ਮੰਗ ਕੀਤੀ ਕਿ ਪਾਰਟੀ ਨੇਤਾਵਾਂ ਨੂੰ ਪੂਰਾ ਆਜ਼ਾਦੀ ਨਾਲ ਕੰਮ ਕਰਨ ਦਿੱਤਾ ਜਾਵੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾਵੇ। ਭੂਪੇਸ਼ ਬਘੇਲ ਨੇ ਮੰਨਿਆ ਕਿ ਪੰਜਾਬ ਕਾਂਗਰਸ 'ਚ ਇਸ ਸਮੇਂ ਧੜੇਬੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਦਾ ਹੱਲ ਨਾ ਹੋਇਆ ਤਾਂ ਮਿਸ਼ਨ 2027 ਫ਼ਤਹਿ ਕਰਨ ਦਾ ਮਿਸ਼ਨ ਨਾਕਾਮਯਾਬ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ 2 ਸਰਕਾਰੀ ਛੁੱਟੀਆਂ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਬਘੇਲ ਨੇ ਐਲਾਨ ਕੀਤਾ ਕਿ 18 ਮਾਰਚ ਨੂੰ ਵਿਧਾਇਕਾਂ ਦੀ ਖ਼ਾਸ ਮੀਟਿੰਗ ਹੋਵੇਗੀ, ਜਿੱਥੇ ਚੋਣ ਮੁਹਿੰਮ ਅਤੇ ਅੱਗੇ ਦੀ ਸੀਨੀਅਰ ਕਾਂਗਰਸੀ ਆਗੂ ਰਣਨੀਤੀ ਤਿਆਰ ਹੋਵੇਗੀ। ਅਪ੍ਰੈਲ ਮਹੀਨੇ 'ਚ ਵੀ ਲਗਾਤਾਰ ਬੈਠਕਾਂ ਹੋਣਗੀਆਂ, ਜਿੱਥੇ ਹਰ ਆਗੂ ਨੂੰ ਖ਼ਾਸ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਕੋਈ ਵੀ ਇਕ-ਦੂਜੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰੇਗਾ। ਜੇਕਰ ਕਿਸੇ ਨੇ ਕੋਈ ਗੱਲ ਰੱਖਣੀ ਹੈ ਤਾਂ ਉਹ ਸਿਰਫ਼ ਪਾਰਟੀ ਪਲੇਫਾਰਮ 'ਤੇ ਆਪਣੀ ਗੱਲ ਰੱਖੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੀ ਕੋਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ
NEXT STORY