ਜਲਾਲਾਬਾਦ,(ਸੇਤੀਆ, ਸੁਮਿਤ): ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਅਮੀਰ ਖਾਸ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਅਮੀਰ ਖਾਸ 'ਚ ਸ੍ਰੀ ਜਪੁਜੀ ਸਾਹਿਬ ਦੀ ਬੇਅਦਬੀ ਕਰ ਕੇ ਨਹਿਰ 'ਚ ਅੰਗ ਸੁੱਟੇ ਗਏ, ਜਿਸ ਕਾਰਨ ਸਿੱਖ ਭਾਈਚਾਰੇ 'ਚ ਰੋਸ ਹੈ। ਉਧਰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋਏ ਤੇ ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਗਏ ਤਾਂ ਪਾਣੀ 'ਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਤੈਰ ਰਹੇ ਸਨ। ਅੰਗਾਂ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਸੰਭਾਲਣ 'ਤੇ ਪਤਾ ਲੱਗਾ ਕਿ ਇਹ ਸ੍ਰੀ ਜਪੁਜੀ ਸਾਹਿਬ ਜੀ ਦੇ ਗੁਟਕੇ ਦੇ ਅੰਗ ਹਨ, ਜੋ ਕਿਸੇ ਵੱਲੋਂ ਪਾਣੀ 'ਚ ਸੁੱਟੇ ਗਏ ਹਨ। ਸ੍ਰੀ ਗੁਟਕਾ ਸਾਹਿਬ ਦੀ ਹੋਈ ਇਸ ਬੇਅਦਬੀ ਲਈ ਸੰਗਤਾਂ 'ਚ ਰੋਸ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਵਿਭਾਗ ਤੁਰੰਤ ਹਰਕਤ 'ਚ ਆ ਗਿਆ ਤੇ ਡੀ. ਐੱਸ. ਪੀ. ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਦੇ ਨਾਲ ਥਾਣਾ ਸਦਰ ਅਮੀਰ ਖਾਸ ਮੁਖੀ ਅਮਰਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ। ਇਸ ਮੌਕੇ ਸੰਦੀਪ ਸਿੰਘ, ਪਰਵਿੰਦਰ ਸਿੰਘ, ਹਰੀਸ਼ ਭੱਟੀ, ਭਾਈ ਗੁਰਜੰਟ ਸਿੰਘ ਗ੍ਰੰਥੀ ਸਿੰਘ, ਗੁਰਚਰਨ ਸਿੰਘ, ਵਿਕਰਮ ਸਿੰਘ, ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।ਉਧਰ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਐੱਸ. ਪੀ. ਨਾਲ ਮੌਕੇ 'ਤੇ ਪਹੁੰਚੇ ਤੇ ਲੋਕਾਂ ਤੋਂ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਪਾ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ।
ਜ਼ਿਮਨੀ ਚੋਣਾਂ : 18 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
NEXT STORY