ਸ੍ਰੀ ਹਰਗੋਬਿੰਦਪੁਰ (ਘੁੰਮਣ): ਵਿਧਾਨ ਸਭਾ ਚੋਣਾਂ 'ਚ ਮਨਜੀਤ ਸਿੰਘ ਮੰਨਾ ਦੇ ਚੋਣ ਹਾਰਨ ਤੋਂ ਬਾਅਦ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਪਿਛਲੇ ਸਮੇਂ ਤੋਂ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਵਜੋਂ ਕਿਸੇ ਨੂੰ ਨਿਯੁਕਤ ਨਾ ਕਰਨ ਕਰ ਕੇ ਪਾਰਟੀ ਕਈ ਧੜਿਆ 'ਚ ਵੰਡੀ ਗਈ ਅਤੇ ਹਰ ਧੜਾ ਐੱਮ. ਐੱਲ. ਏ. ਦੀ ਸੀਟ ਦਾ ਦਾਅਵਾ ਪ੍ਰਗਟਾਉਣ ਲੱਗ ਪਿਆ। ਇਸ ਕਰ ਕੇ ਪਾਰਟੀ 'ਚ ਖਿਚੋਤਾਨ ਬਣੀ ਹੋਈ ਹੈ, ਜਿਸ ਦਾ ਲਾਭ ਕਾਂਗਰਸ ਪਾਰਟੀ ਨੂੰ ਹੋ ਰਿਹਾ ਸੀ ਪਰ ਕਿਸੇ ਚੰਦਰੇ ਦੀ ਨਜ਼ਰ ਲੱਗਣ ਕਰ ਕੇ ਹਲਕੇ 'ਚ ਕਾਂਗਰਸ 'ਚ ਵੀ ਸਭ ਕੁਝ ਠੀਕ ਨਾ ਚੱਲਣ ਕਰ ਕੇ ਹਲਕੇ ਦੇ ਵਿਧਾਇਕ ਵੱਲੋਂ ਹੀ ਪੁਲਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਸੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ, ਮਾਰਚ ਦਾ ਕੀਤਾ ਗਿਆ ਆਗਾਜ਼ (ਵੀਡੀਓ)
ਪਿਛਲੇ ਦਿਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਨਿਰਦੇਸ਼ਾਂ ਤਹਿਤ ਥਾਣਾ ਘੁਮਾਣ ਦੇ ਐੱਸ. ਐੱਚ. ਓ. ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ 28 ਸਤੰਬਰ ਨੂੰ ਥਾਣੇ ਦਾ ਘਿਰਾਓ ਕਰਨ ਅਤੇ ਸਸਪੈਂਡ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ, ਵਟਸਐਪ 'ਤੇ ਧੜਾ-ਧੜ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਐਨ ਮੌਕੇ 'ਤੇ ਕਿਸੇ ਦੇ ਦਬਾਅ ਹੇਠ ਪੁਲਸ ਖ਼ਿਲਾਫ਼ ਦਿੱਤੇ ਜਾਣ ਵਾਲੇ ਧਰਨੇ ਨੂੰ ਮੁਲਤਵੀਂ ਕਰ ਦਿੱਤਾ ਅਤੇ ਧਰਨੇ ਦੀ ਰੂਪ ਰੇਖਾ ਬਦਲ ਕੇ ਉਸਨੂੰ ਕਿਸਾਨ ਵਿਰੋਧੀ ਆਰਡੀਨੈਂਸ ਦੇ ਵਿਰੋਧ 'ਚ ਲੱਗਾ ਦਿੱਤਾ ਗਿਆ। ਇਸ ਧਰਨੇ 'ਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਸਾਥੀਆਂ ਵਲੋਂ ਦੂਰੀ ਬਣਾ ਕੇ ਰੱਖੀ ਗਈ। ਇਸ ਨਾਲ ਕਾਂਗਰਸ ਪਾਰਟੀ 'ਚ ਪਈ ਪਾਟੋਧਾੜ ਜੱਗ ਜਾਹਰ ਹੋ ਗਈ। ਜ਼ਿਕਰਯੋਗ ਹੈ ਕਿ ਕਾਦੀਆ ਤੋਂ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ 'ਚ ਕਿਸੇ ਗੱਲ ਤੋਂ ਕੁਝ ਨਿਰਾਜ਼ਗੀ ਹੋਣ ਕਰ ਕੇ ਇਥੇ ਸਭ ਕੁਝ ਚੰਗਾ ਨਹੀਂ ਵਾਪਰ ਰਿਹਾ ਹੈ। ਇਸ ਧਰਨੇ ਨੂੰ ਇਕ ਧੜੇ ਨੇ ਕਾਮਯਾਬ ਅਤੇ ਦੂਸਰੇ ਨੇ ਨਾਕਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਵੈਣ
ਇਥੇ ਦੱਸਣਾ ਬਣਦਾ ਹੈ ਕਿ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਅਕਾਲੀ ਦਲ ਦੇ ਗੜ੍ਹ ਨੂੰ ਤੋੜਨ 'ਚ ਫਤਿਹਜੰਗ ਸਿੰਘ ਬਾਜਵਾ ਨੇ 15 ਸਾਲ ਸੰਘਰਸ਼ ਕੀਤਾ ਅਤੇ ਜਿਸਦੀ ਬਦੌਲਤ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਲਵਿੰਦਰ ਸਿੰਘ ਲਾਡੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ ਨਸੀਬ ਹੋਈਆ। ਜੇਕਰ ਅੱਜ ਦੀ ਸਥਿਤੀ ਬਾਰੇ ਚਾਨਣਾ ਪਾਇਆ ਜਾਵੇ ਤਾਂ ਫਤਿਹਜੰਗ ਸਿੰਘ ਬਾਜਵਾ ਦੇ ਸਿਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਥਾਪੜਾ ਹੋਣ ਕਰ ਕੇ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਬਾਜਵਾ ਦਾ ਪੱਲੜਾ ਭਾਰੀ ਜਾਪ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ, ਮਾਰਚ ਦਾ ਕੀਤਾ ਗਿਆ ਆਗਾਜ਼ (ਵੀਡੀਓ)
NEXT STORY