ਅੰਮ੍ਰਿਤਸਰ (ਅਰੁਣ) : ਚੰਡੀਗੜ੍ਹ ਤੋਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਇਕ ਨਵਵਿਆਹੇ ਜੋੜੇ ਨੂੰ ਨਾਜਾਇਜ਼ ਰਿਸ਼ਤੇ ਦਾ ਕਹਿ ਕੇ ਧਮਕਾਉਣ ਵਾਲੇ ਇਕ ਫਰਜ਼ੀ ਸੀ. ਆਈ. ਡੀ. ਅਧਿਕਾਰੀ ਨੂੰ ਗ੍ਰਿਫਤਾਰ ਕਰ ਕੇ ਸ਼ਰਧਾਲੂਆਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਸ਼ਿਕਾਇਤ ਵਿਚ ਚੰਡੀਗੜ੍ਹ ਵਾਸੀ ਲਕਸ਼ਮੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਨਾਲ ਦਰਸ਼ਨ ਕਰਨ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸੀ ਕਿ ਇਥੇ ਇਕ ਵਿਅਕਤੀ ਖੁਦ ਨੂੰ ਸੀ. ਆਈ. ਡੀ. ਅਧਿਕਾਰੀ ਦੱਸਦਿਆਂ ਉਨ੍ਹਾਂ ਦੇ ਰਿਸ਼ਤੇ 'ਤੇ ਸ਼ੱਕ ਕਰਨ ਲੱਗ ਪਿਆ।
ਉਨ੍ਹਾਂ ਵੱਲੋਂ ਪਤੀ-ਪਤਨੀ ਹੋਣ ਦਾ ਭਰੋਸਾ ਦਿਵਾਉਣ ਦੇ ਬਾਵਜੂਦ ਮੁਲਜ਼ਮ ਗਾਲਮੰਦਾ ਕਰਦਿਆਂ ਉਨ੍ਹਾਂ ਨੂੰ ਧਮਕਾਉਣ ਲੱਗ ਪਿਆ ਅਤੇ 3 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਿਆ। ਉਸ ਦੇ ਪਤੀ ਨੇ 1500 ਰੁਪਏ ਦਿੱਤੇ ਅਤੇ ਹੋਰ ਸ਼ਰਧਾਲੂਆਂ ਦੀ ਮਦਦ ਨਾਲ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਸੈਣੀ ਪੁੱਤਰ ਜਸਬੀਰ ਸਿੰਘ ਵਾਸੀ ਨਿਊ ਤਹਿਸੀਲਪੁਰਾ ਵਜੋਂ ਹੋਈ ਹੈ, ਜੋ ਜਾਂਚ ਦੌਰਾਨ ਫਰਜ਼ੀ ਅਧਿਕਾਰੀ ਨਿਕਲਿਆ। ਕੋਤਵਾਲੀ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਮੈਨੀਫੈਸਟੋ ਦੀ ਤਸਵੀਰ ਦੇ ਕੇ ਯਾਦ ਕਰਵਾਏ ਵਾਅਦੇ
NEXT STORY