ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਬੰਧਕਾਂ ਨੂੰ ਪ੍ਰਬੰਧ ਕਰਨ ਲਈ ਦੋ ਧਾਰੀ ਤਲਵਾਰ 'ਤੇ ਚੱਲਣਾ ਪੈਂਦਾ ਹੈ। ਇਸੇ ਦਾ ਖਮਿਆਜ਼ਾ ਪਰਿਕਰਮਾ ਦੇ ਇੰਚਰਜਾਂ ਨੂੰ ਭੁਗਤਨਾ ਪੈ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ ਪਰਿਕਰਮਾ ਵਿਚ ਤਾਇਨਾਤ ਭਾਈ ਮਲਕੀਤ ਸਿੰਘ ਤੇ ਭਾਈ ਪ੍ਰਭਪ੍ਰੀਤ ਸਿੰਘ ਦੀ ਬਦਲੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਕਰ ਦਿੱਤੀ ਹੈ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਉੱਚ ਅਹੁਦਿਆਂ ’ਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਮਾਮਲਾ ਐਤਵਾਰ ਸਵੇਰੇ 10 ਵਜੇ ਕਰੀਬ ਦਾ ਹੈ। ਜਦੋਂ ਐੱਨ. ਆਈ. ਏ. ਦੀ ਟੀਮ ਸ਼ਰਧਾ ਵਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਪਹੁੰਚੀ ਤਾਂ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਦਰਸ਼ਨੀ ਡਿਉਢੀ ਦੇ ਬਾਹਰ ਪਰਿਕਰਮਾ ਵਿਚ ਦੂਰ ਤੱਕ ਲੱਗੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਨਵੀਂ ਜਾਣਕਾਰੀ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਐੱਨ. ਆਈ. ਏ. ਦੇ ਅਧਿਕਾਰੀਆਂ ਨੂੰ ਦਰਸ਼ਨ ਕਰਵਾਉਣ ਲਈ ਸਥਾਨਿਕ ਪੁਲਸ ਅਧਿਕਾਰੀ ਵੀ ਮੌਜੂਦ ਸਨ। ਜਦੋਂ ਸਥਾਨਿਕ ਪੁਲਸ ਅਧਿਕਾਰੀ ਐੱਨ. ਆਈ. ਏ. ਦੇ ਅਧਿਕਾਰੀਆਂ ਨੂੰ ਲੈ ਕੇ ਦਰਸ਼ਨੀ ਡਿਉਢੀ ਕੋਲ ਪਹੁੰਚੇ ਤਾਂ ਸੰਗਤਾਂ ਦੇ ਵੱਡੇ ਇਕੱਠ ਹੋਣ ਦੇ ਬਾਵਜੂਦ ਛੋਟੀ ਲਾਈਨ ਖਾਲ੍ਹੀ ਨਾ ਹੋਣ ਕਾਰਨ ਮੌਕੇ ’ਤੇ ਮੌਜੂਦ ਪਰਿਕਰਮਾ ਦੇ ਦੋਵੇਂ ਇੰਚਾਰਜਾਂ ਨੂੰ ਸਹੀ ਪ੍ਰਬੰਧ ਨਾ ਕਰਨ ਦੀ ਗੱਲ ਕਹੀ। ਇਨ੍ਹਾਂ ਇੰਚਾਰਜਾਂ ਵਲੋਂ ਲਾਈਨ ਖਾਲ੍ਹੀ ਨਾ ਕਰ ਪਾਉਣ ਦਾ ਕਾਰਨ ਸੰਗਤ ਦਾ ਭਾਰੀ ਇਕੱਠ ਅਤੇ ਮਰਿਆਦਾ ਦਾ ਉਲੰਘਣ ਦੱਸਿਆ ਅਤੇ ਦਰਸ਼ਨ ਕਰਵਾਉਣ ਲਈ ਪੂਰਨ ਸਹਿਯੋਗ ਕਰਨ ਦੀ ਗੱਲ ਵੀ ਕਹੀ। ਜਿਸ ਤੋਂ ਬਾਅਦ ਉਪਰੋਕਤ ਦਰਸ਼ਨ ਕਰਕੇ ਚਲੇ ਗਏ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਦੇ ਆਲ਼ਾ ਅਧਿਕਾਰੀਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾ ਕੇ ਇਨ੍ਹਾਂ ਦੋਹਾਂ ਪਰਿਕਰਮਾ ਇੰਚਾਰਜਾਂ ਦੀ ਪ੍ਰਬੰਧ ਨੂੰ ਮੁੱਖ ਰੱਖਦਿਆ ਆਡਰ ਨੰ 997 8 ਅਗਸਤ 2023 ਰਾਹੀਂ ਬਦਲੀ ਕਰ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ 12 ਅਗਸਤ ਤੱਕ ਛੁੱਟੀਆਂ ਦਾ ਐਲਾਨ
ਪ੍ਰਬੰਧਾਂ ਨੂੰ ਮੁੱਖ ਰੱਖਦਿਆ ਰੂਟੀਨ ਨਾਲ ਕੀਤੀਆਂ ਹਨ ਬਦਲੀਆਂ : ਮੈਨੇਜਰ
ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਬੰਧਾਂ ਨੂੰ ਮੁੱਖ ਰੱਖਦਿਆ ਰੂਟੀਨ ਨਾਲ ਬਦਲੀਆਂ ਕੀਤੀਆਂ ਗਈਆਂ ਹਨ। ਕਿਸੇ ਦੀ ਕੋਈ ਵੀ ਸ਼ਿਕਾਇਤ ਦੀ ਕੋਈ ਗੱਲ ਨਹੀਂ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦੁਕਾਨਦਾਰ ਨੇ ਨਿਹੰਗ ਸਿੰਘ ’ਤੇ ਚਲਾਈ ਗਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਦਾ ਅਸਰ ਤਿਰੰਗੇ 'ਤੇ ਵੀ ਦਿੱਸ ਰਿਹਾ, 30 ਫ਼ੀਸਦੀ ਵਧੀ ਕੀਮਤ
NEXT STORY