ਬੀਣੇਵਾਲ/ਬਲਾਚੌਰ (ਕਟਾਰੀਆ) : ਬੀਤ ਇਲਾਕੇ ਦੇ ਇਤਿਹਾਸਿਕ ਧਾਰਮਿਕ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਇਕ ਪਿਕਅਪ ਗੱਡੀ ਬੇਕਾਬੂ ਹੋ ਕੇ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਖੁਸ਼ ਕਿਸਮਤੀ ਨਾਲ ਸਾਰੇਸ਼ਰਧਾਲੂਆਂ ਦਾ ਬਚਾਅ ਹੋ ਗਿਆ। ਸਿਰਫ ਅੱਧਾ ਦਰਜਨ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਹਨ ਜਦਕਿ ਸਾਰੇ ਖਤਰੇ ਤੋਂ ਬਾਹਰ ਹਨ। ਜਾਣਕਾਰੀ ਮੁਤਾਬਕ ਥਾਣਾ ਮੇਹਟੀਆਣਾ (ਹੁਸ਼ਿਆਰਪੁਰ) ਦੇ ਪਿੰਡ ਹੁੱਕੜਾਂ ਦੀ ਸੰਗਤ ਮਹਿੰਦਰਾ ਪਿੱਕਅਪ ਨੰਬਰ ਪੀ ਬੀ 07 ਡਬਲਯੂ/0437 ਵਿਚ ਸਵਾਰ ਹੋ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੀ ਸੀ। ਗੱਡੀ ਵਿਚ ਬੱਚਿਆਂ ਔਰਤਾਂ ਸਣੇ 23 ਲੋਕ ਸਵਾਰ ਸਨ। ਗੱਡੀ ਨੂੰ ਹਰਬੰਸ ਲਾਲ ਡਰਾਈਵਰ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਕੇਕ ਖਾਣ ਤੋਂ ਬਾਅਦ 10 ਸਾਲਾ ਕੁੜੀ ਦੇ ਮੌਤ ਹੋਣ ਦੇ ਮਾਮਲੇ 'ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ
ਇਸ ਦੌਰਾਨ ਜਦੋਂ ਗੱਡੀ ਖੁਰਾਲਗੜ੍ਹ ਤੋਂ ਚਲ ਕੇ ਗੜ੍ਹੀ ਮਾਨਸੋਵਾਲ ਵਾਲੀ ਤਿੱਖੀ ਚੜ੍ਹਾਈ ਚੜ ਰਹੀ ਸੀ ਤਾਂ ਗੱਡੀ ਅਚਾਨਕ ਪਿਛਾਂਹ ਵਲ ਨੂੰ ਤੁਰ ਪਈ ਅਤੇ ਬੇਕਾਬੂ ਹੋ ਕੇ ਨਾਲ ਲੱਗਦੀ ਕਰੀਬ 150 ਫੁੱਟ ਡੂੰਘੀ ਖੱਡ ਵਿਚ ਡਿੱਗ ਪਈ। ਇਸ ਦੌਰਾਨ ਬਚਾਅ ਰਿਹਾ ਕਿ ਗੱਡੀ ਪਲਟੀ ਨਹੀਂ ਸਗੋਂ ਸਿੱਧੀ ਥੱਲੇ ਚਲੀ ਗਈ। ਇਸ ਹਾਦਸੇ ਵਿਚ ਕਰੀਬ ਅੱਧਾ ਦਰਜਨ ਸ਼ਰਧਾਲੂਆਂ ਨੂੰ ਸੱਟਾਂ ਲੱਗੀਆਂ ਜਿਨਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ‘ਹੰਸ’ ਤੇ ‘ਅਨਮੋਲ’ ਦੇ ਮੁਕਾਬਲੇ ਫਰੀਦਕੋਟ ਤੋਂ ਇਸ ਵੱਡੇ ਗਾਇਕ ਨੂੰ ਉਤਾਰਨ ਦੀ ਤਿਆਰੀ 'ਚ ਕਾਂਗਰਸ
ਜ਼ਿਕਰਯੋਗ ਹੈ ਕਿ ਇਸ ਥਾਂ 'ਤੇ ਮਾਰਚ ਮਹੀਨੇ ਵਿਚ ਦੂਸਰੀ ਦੁਰਘਟਨਾ ਹੋਈ ਹੈ। ਬੀਤੀ ਤਿੰਨ ਮਾਰਚ ਨੂੰ ਵੀ ਇਸੇ ਥਾਂ 'ਤੇ ਬਸ ਪਲਟੀ ਸੀ ਅਤੇ 15 ਸ਼ਰਧਾਲੂ ਜ਼ਖਮੀ ਹੋਏ ਸਨ। ਇਸ ਜਗ੍ਹਾ ਵਾਰ-ਵਾਰ ਗੱਡੀਆ ਪਲਟਣ ਨਾਲ ਕਈ ਸ਼ਰਧਾਲੂਆਂ ਦੀਆਂ ਮੌਤਾ ਵੀ ਹੋ ਚੁੱਕੀਆਂ ਹਨ ਅਤੇ ਹਰ 10-15 ਦਿਨ ਵਿਚ ਇਸ ਜਗ੍ਹਾ 'ਤੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਲੋਕਾਂ ਵੱਲੋਂ ਵਾਰ ਵਾਰ ਪ੍ਰਸ਼ਾਸਨ 'ਤੇ ਵਿਭਾਗ ਨੂੰ ਮੰਗ ਕੀਤੀ ਪਰ ਪੁਲਸ 'ਤੇ ਸਿਵਲ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤਕ ਨਹੀ ਸਰਕੀ ਅਜ ਫਿਰ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਹੋਮਗਾਰਡ 'ਚ ਤਾਇਨਾਤ ਜਵਾਨ ਦੇ 22 ਸਾਲਾ ਪੁੱਤ ਦੀ ਨਸ਼ੇ ਕਾਰਣ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਸ ਤਾਰੀਖ਼ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ, ਜਾਰੀ ਹੋ ਗਈ Notification
NEXT STORY