ਸ੍ਰੀ ਕੀਰਤਪੁਰ ਸਾਹਿਬ (ਜ.ਬ.)- ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਆਉਂਦੀ ਪੁਲਸ ਚੌਕੀ ਭਰਤਗੜ੍ਹ ਦੇ ਪਿੰਡ ਕਕਰਾਲਾ ਵਿਖੇ ਛਬੀਲ ਪੀਣ ਲਈ ਖੜ੍ਹੀ ਮਾਂ ਅਤੇ ਧੀ ਦੀ ਐਕਟਿਵਾ 'ਤੇ ਇਕ ਕੈਂਟਰ ਚੜ੍ਹ ਜਾਣ ਕਾਰਨ ਧੀ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲਦ ਖ਼ਤਮ ਹੋਵੇਗਾ ਕਾਂਗਰਸ ਦਾ ਕਾਟੋ-ਕਲੇਸ਼! ਪੰਜਾਬ ਕਾਂਗਰਸ ਮੁਖੀ ਦੇ ਅਹੁਦੇ ’ਚ ਵੀ ਛੇਤੀ ਫੇਰਬਦਲ ਦੇ ਆਸਾਰ
ਪੁਲਸ ਚੌਕੀ ਭਰਤਗੜ੍ਹ ਦੇ ਇੰਚਾਰਜ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਸਮੇਂ ਭਰਤਗੜ੍ਹ ਦਬੋਟਾ ਸੜਕ 'ਤੇ ਪਿੰਡ ਕਕਰਾਲਾ ਵਿਖੇ ਇਕ ਛਬੀਲ ਲੱਗੀ ਹੋਈ ਸੀ ਅਤੇ ਭਰਤਗੜ੍ਹ ਵੱਲੋਂ ਦਬੋਟਾ ਵੱਲ ਨੂੰ ਜਾ ਰਹੀਆਂ ਮਾਵਾਂ-ਧੀਆਂ ਰੁਕ ਕੇ ਛਬੀਲ ਪੀਣ ਲਈ ਸੱਜੇ ਪਾਸੇ ਲੱਗੀ ਛਬੀਲ ’ਚ ਚਲੀਆਂ ਗਈਆਂ ਅਤੇ ਉੱਥੇ ਛਬੀਲ ਪੀਣ ਤੋਂ ਬਾਅਦ ਵਾਪਸ ਖੱਬੇ ਪਾਸੇ ਖੜ੍ਹੀ ਆਪਣੀ ਐਕਟਿਵਾ ਕੋਲ ਪੁੱਜੀਆਂ ਤਾਂ ਧੀ ਐਕਟਿਵਾ ਦੇ ਕੋਲ ਖੜ੍ਹੀ ਸੀ ਅਤੇ ਉਸ ਦੀ ਮਾਂ ਵੀ ਉਸ ਕੋਲ ਐਕਟਿਵਾ ਵੱਲ ਨੂੰ ਆ ਰਹੀ ਸੀ। ਇਸੇ ਦੌਰਾਨ ਇਕ ਕੈਂਟਰ ਜੋ ਭਰਤਗੜ੍ਹ ਤੋਂ ਦਬੋਟਾ ਵੱਲ ਨੂੰ ਜਾ ਰਿਹਾ ਸੀ, ਦੇ ਚਾਲਕ ਦਾ ਧਿਆਨ ਛਬੀਲ ਵੱਲ ਨੂੰ ਜਾਣ ਕਾਰਨ ਉਸ ਦਾ ਕੈਂਟਰ ਜਾ ਕੇ ਐਕਟਿਵਾ ਕੋਲ ਖੜ੍ਹੀ ਕੁੜੀ ’ਤੇ ਜਾ ਚੜ੍ਹਿਆ, ਜਿਸ ਨਾਲ ਉਕਤ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਮ੍ਰਿਤਕ ਕੁੜੀ ਦੀ ਪਛਾਣ ਸ਼ਿਵਾਨੀ (16) ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਦਬੋਟਾ ਥਾਣਾ ਨਾਲਾਗੜ੍ਹ ਵਜੋਂ ਹੋਈ ਹੈ, ਜੋ ਆਪਣੀ ਮਾਤਾ ਜੀਵਨ ਲਤਾ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਭਰਤਗੜ੍ਹ ਵੱਲੋਂ ਵਾਪਸ ਦਬੋਟਾ ਨੂੰ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਪਿੰਡ ਭੰਜਾਲ ਥਾਣਾ ਅੰਬ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਸ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੁਰੂਹਰਸਹਾਏ 'ਚ ਵਿਦਿਆਰਥੀਆਂ ਦੀ ਸ਼ਰਮਨਾਕ ਕਰਤੂਤ, ਆਨਲਾਈਨ ਪੜ੍ਹਾਈ ਦੌਰਾਨ ਅਧਿਆਪਕਾਂ ਨੂੰ ਭੇਜੇ ਅਸ਼ਲੀਲ ਮੈਸਜ
NEXT STORY