ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਦੇ ਨੇੜੇ ਸਥਿਤ ਪਿੰਡ ਥਾਰਜਵਾਲਾ ਤੋਂ ਕੈਨੇਡਾ ਗਏ ਗਗਨਦੀਪ ਸਿੰਘ ਖਾਲਸਾ ਦੀ ਇਕ ਦਰਦਨਾਕ ਹਾਦਸੇ 'ਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗਗਨਦੀਪ ਦੀ ਅਚਾਨਕ ਹੋਈ ਮੌਤ ਨਾਲ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦਾ ਪੂਰਾ ਪਰਿਵਾਰ ਸਦਮੇ 'ਚ ਹੈ।
ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)
ਜਾਣਕਾਰੀ ਮੁਤਾਬਕ ਗਗਨਦੀਪ ਸ਼ਨੀਵਾਰ ਨੂੰ ਅਲਬਰਟਾ ਦੀ ਲੁਈਸ ਝੀਲ ਨੇੜੇ ਇਕ ਪਹਾੜੀ ਤੋਂ ਤਿਲਕ ਕੇ ਝੀਲ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਕਰੀਬ 7 ਵਜੇ ਦੱਸਿਆ ਜਾ ਰਿਹਾ ਹੈ। ਗਗਨਦੀਪ ਤੇ ਉਸ ਦੇ ਦੋ ਹੋਰ ਸਾਥੀ ਝੀਲ ਨੇੜੇ ਤਸਵੀਰਾਂ ਖਿੱਚਣ ਲਈ ਰੁਕੇ ਸਨ, ਜਿਥੇ ਉਸ ਦਾ ਪਹਾੜੀ ਤੋਂ ਅਚਾਨਕ ਪੈਰ ਤਿਲਕ ਗਿਆ।
ਇਹ ਵੀ ਪੜ੍ਹੋਂ : ਦਾੜ੍ਹੀ ਮੁੱਛਾਂ ਹੋਣ ਕਾਰਨ ਨਾ ਹੋ ਸਕਿਆ ਵਿਆਹ, ਉਸੇ ਰੂਪ ਨੂੰ ਇਸ ਧੀ ਨੇ ਬਣਾਇਆ ਢਾਲ

ਸ੍ਰੀ ਮੁਕਤਸਰ ਸਾਹਿਬ 'ਚ ਫ਼ਿਰ ਕੋਰੋਨਾ ਦਾ ਧਮਾਕਾ, ਇਕੱਠੇ 8 ਮਾਮਲੇ ਆਏ ਸਾਹਮਣੇ
NEXT STORY