ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਰੀਵਾਲਾ ਦੇ ਇਕ ਧਾਰਮਿਕ ਸਥਾਨ ’ਤੇ ਪੰਡਿਤ ਵਜੋਂ ਸੇਵਾਵਾਂ ਨਿਭਾ ਰਹੇ ਇਕ ਵਿਅਕਤੀ ਦੀਆਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈਆ ਹਨ। ਇਨ੍ਹਾਂ ਵੀਡੀਓਜ਼ ਵਿਚ ਉਹ ਇਕ ਜਨਾਨੀ ਨਾਲ ਛੇੜਖਾਨੀ ਕਰਦਾ ਨਜ਼ਰ ਆ ਰਿਹਾ ਹੈ। ਜਿਸ ਸਬੰਧੀ ਬਰੀਵਾਲਾ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਸ ਨੂੰ ਦਿੱਤੇ ਬਿਆਨਾਂ ’ਚ ਇਕ ਜਨਾਨੀ ਨੇ ਦੱਸਿਆ ਕਿ ਉਹ ਪੰਡਿਤ ਰਾਕੇਸ਼ ਕੁਮਾਰ ਦੇ ਘਰ ਕਿਰਾਏ ’ਤੇ ਰਹਿੰਦੀ ਸੀ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

ਬਿਆਨਕਰਤਾ ਅਨੁਸਾਰ ਕਥਿਤ ਤੌਰ ’ਤੇ ਰਾਕੇਸ਼ ਕੁਮਾਰ ਉਸ ’ਤੇ ਗਲਤ ਨਜ਼ਰ ਰੱਖਣ ਲਗਾ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗਾ। ਜਦ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਰਾਕੇਸ਼ ਕੁਮਾਰ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਅਤੇ ਫ਼ਿਰ ਘਰ ਖਾਲੀ ਕਰਵਾਉਣ ਦੇ ਬਹਾਨੇ ਉਸ ਨਾਲ ਆ ਕਿ ਗਲਤ ਹਰਕਤਾਂ ਕਰਨ ਲੱਗਾ। ਉਸ ਨੇ ਉਸ ਦੀ ਆਪਣੇ ਮੋਬਾਇਲ ’ਚ ਵੀਡੀਓ ਬਣਾਈ ਅਤੇ ਇਹ ਸਭ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋ ਗਿਆ। ਉਸ ਨੇ ਇਸ ਸਬੰਧੀ ਵੀਡੀਓਜ਼ ਆਪਣੀ ਭੈਣ ਨੂੰ ਦਿਖਾਈਆਂ । ਇਕ ਦਿਨ ਰਾਕੇਸ਼ ਦੀ ਪਤਨੀ ਉਸ ਕੋਲ ਆਈ ਅਤੇ ਕਹਿਣ ਲੱਗੀ ਕਿ ਉਹ ਘਰ ’ਚ ਪੱਥਰ ਲਵਾ ਰਹੇ ਹਨ, ਉਸ ਨੂੰ ਕਿਰਾਏ ’ਚ ਦਿੱਤੇ ਕਮਰੇ ’ਚ ਵੀ ਉਹ ਪੱਥਰ ਲਵਾ ਦੇਣਗੇ ਅਤੇ ਉਹ ਆ ਕੇ ਪੱਥਰ ਵੇਖ ਲਵੇ ਜਿਸ ’ਤੇ ਉਹ ਉਸ ਦੇ ਨਾਲ ਚਲੀ ਗਈ। ਮਗਰੋ ਰਾਕੇਸ਼ ਨੇ ਉਸ ਦੇ ਕਮਰੇ ’ਚ ਪਿਆ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਵੀ ਚੋਰੀ ਕਰਕੇ ਲੈ ਗਿਆ। ਉਹ ਅਨਸੂਚਿਤ ਜਾਤੀ ਨਾਲ ਸਬੰਧਿਤ ਹੈ ਅਤੇ ਵਿਰੋਧ ਕਰਨ ਤੇ ਉਸ ਨੂੰ ਜਾਤੀ ਸੂਚਕ ਗਾਹਲਾ ਵੀ ਕੱਢੀਆਂ ਗਈਆਂ। ਪੀੜਤ ਜਨਾਨੀ ਦੇ ਬਿਆਨਾਂ ਤੇ ਪੁਲਸ ਨੇ ਰਾਕੇਸ਼ ਕੁਮਾਰ ਵਿਰੁੱਧ ਆਈ.ਪੀ.ਸੀ. ਦੀ ਧਾਰਾ 354A, 454, 380 ਅਤੇ ਐੱਸ.ਸੀ.ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ
ਵਿਆਹੁਤਾ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ
NEXT STORY