ਚੰਡੀਗੜ੍ਹ, (ਲਲਨ)— ਪੱਛਮੀ ਹਵਾਵਾਂ ਚੱਲਣ ਕਾਰਨ ਸੋਮਵਾਰ ਨੂੰ ਸ਼ਹਿਰ 'ਚ ਪਏ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਆਉਣ ਵਾਲੀ 1 ਫਲਾਈਟ ਨੂੰ ਰੱਦ ਕਰ ਦਿੱਤਾ ਜਦੋਂਕਿ ਦੋ ਫਲਾਈਟਾਂ ਨੂੰ ਡਾਈਵਰਟ ਕਰ ਕੇ ਦਿੱਲੀ ਅਤੇ ਲਖਨਊ ਭੇਜਿਆ ਗਿਆ। ਇਸ ਸਬੰਧ 'ਚ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਸ਼੍ਰੀਨਗਰ 'ਚ ਖ਼ਰਾਬ ਮੌਸਮ ਹੋਣ ਅਤੇ ਚੰਡੀਗੜ੍ਹ 'ਚ ਤੇਜ਼ ਮੀਂਹ ਕਾਰਨ ਗੋ ਏਅਰ ਦੀ ਸ਼੍ਰੀਨਗਰ-ਚੰਡੀਗੜ੍ਹ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਦੀ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ 'ਚ ਲੈਂਡਿੰਗ ਨਹੀਂ ਹੋ ਸਕੀ। ਇਸ ਕਾਰਨ ਇਸ ਨੂੰ ਡਾਈਵਰਟ ਕਰ ਕੇ ਦਿੱਲੀ ਭੇਜਿਆ ਗਿਆ। ਇੰਡੀਗੋ ਦੀ ਹੈਦਰਾਬਾਦ-ਚੰਡੀਗੜ੍ਹ ਫਲਾਈਟ ਨੂੰ ਵੀ ਡਾਈਵਰਟ ਕਰ ਕੇ ਲਖਨਊ ਭੇਜਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ 'ਚ ਸਲਾਟ ਖਾਲ੍ਹੀ ਨਾ ਹੋਣ ਕਾਰਨ ਫਲਾਈਟਾਂ ਲਖਨਊ ਭੇਜੀਆਂ ਗਈਆਂ ਹਨ। ਮੁਸਾਫਰਾਂ ਦੀ ਪ੍ਰੇਸ਼ਾਨੀ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਏਅਰਲਾਈਨਜ਼ ਵੱਲੋਂ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਵੇਂ ਹੀ ਮੌਸਮ ਸਾਫ਼ ਹੋਵੇਗਾ, ਫਲਾਈਟਾਂ ਨੂੰ ਭੇਜਿਆ ਜਾਵੇਗਾ ਨਹੀਂ ਤਾਂ ਕੰਪਨੀ ਮੁਸਾਫਰਾਂ ਲਈ ਦੂਜਾ ਕੋਈ ਬਦਲ ਦੇਖੇਗੀ।
ਠੰਡ ਕਾਰਣ ਬਾਕੀ ਪਾਰਟੀਆਂ ਸੁੰਗੜੀਆਂ, ਨਹੀਂ ਕਰ ਰਹੀਆਂ ਕਾਨਫਰੰਸਾਂ : ਸੁਖਬੀਰ ਬਾਦਲ
NEXT STORY