ਨਾਭਾ, ਬਠਿੰਡਾ (ਰਾਹੁਲ,ਅਮਿਤ)—ਪੰਜਾਬ 'ਚ ਅੱਤਵਾਦੀਆਂ ਵਲੋਂ ਵੱਖ-ਵੱਖ ਸ਼ਹਿਰਾਂ 'ਚ ਬਲਾਸਟ ਕਰਨ ਦੀਆਂ ਧਮਕੀਆਂ ਨਾਲ ਜਿੱਥੇ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤੇ ਹਨ, ਉੱਥੇ ਹੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ 'ਚ ਬੀਤੀ 24 ਸਤੰਬਰ ਨੂੰ ਬਠਿੰਡਾ ਦੇ ਪ੍ਰੈੱਸ ਕਲੱਬ ਦੇ ਗੇਟ 'ਤੇ ਇੱਕ ਸ਼ਖਸ ਵੱਲੋਂ ਚਿੱਠੀ ਚਿਪਕਾਈ ਗਈ ਜਿਸ 'ਚ ਨਾਭਾ ਜੇਲ 'ਚ ਕੁੱਝ ਕੈਦੀਆਂ ਦੇ ਅੱਤਵਾਦੀਆਂ ਨਾਲ ਲਿੰਕ ਹਨ। ਇਹ ਕੈਦੀ ਜੇਲ 'ਚੋਂ ਹੀ ਅੱਤਵਾਦੀਆਂ ਨਾਲ ਫੋਨ 'ਤੇ ਗੱਲਬਾਤ ਕਰਦੇ ਹਨ। ਇੰਨਾ ਹੀ ਨਹੀਂ ਚਿੱਠੀ 'ਚ ਇਹ ਵੀ ਲਿਖਿਆ ਸੀ ਕਿ ਜੇਲ 'ਚ ਸੁਰੰਗ ਬਣਾਈ ਜਾ ਰਹੀ ਹੈ ਤੇ ਕੂਕਰ ਬੰਬ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਚਿੱਠੀ ਤੋਂ ਬਾਅਦ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ 'ਚ ਪ੍ਰੈਸ ਕਲੱਬ 'ਚ ਲੱਗੇ ਸੀ.ਸੀ.ਟੀ.ਵੀ. ਨੇ ਪੁਲਸ ਪ੍ਰਸ਼ਾਸਨ ਨੂੰ ਹਿਲਾ ਦੇਣ ਵਾਲੇ ਖੁਲਾਸੇ ਕੀਤੇ ਹਨ।
।
ਸੀ.ਸੀ.ਟੀ.ਵੀ. 'ਚ ਜਿਸ ਸਰਦਾਰ ਸ਼ਖਸ ਨੂੰ ਤੁਸੀਂ ਦੇਖ ਰਹੇ ਉਹ ਖੁਦ ਨਾਭਾ ਜੇਲ ਦਾ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਹਾਇਕ ਸੁਪਰਡੈਂਟ ਆਪਣੇ ਨਾਲ ਦੇ ਇੱਕ ਹੋਰ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਤਰੱਕੀ ਨੂੰ ਨਹੀਂ ਸੀ ਜਰ ਰਿਹਾ ਸੀ, ਜਿਸ ਕਾਰਨ ਇਹ ਝੂਠੀ ਚਿੱਠੀ ਲਿਖੀ । ਦੱਸ ਦੇਈਏ ਕਿ ਇਸ ਸਬੰਧੀ ਜਾਂਚ ਬਠਿੰਡਾ ਐੱਸ.ਐੱਸ.ਪੀ. ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਸਾਰੀ ਗੱਲ ਦਾ ਖੁਲਾਸਾ ਹੋ ਸਕੇਗਾ
'ਸਰਬੱਤ ਦਾ ਭਲਾ' ਐਕਸਪ੍ਰੈੱਸ ਅੱਜ ਹੋਵੇਗੀ ਸੁਲਤਾਨਪੁਰ ਲੋਧੀ ਤੋਂ ਦਿੱਲੀ ਲਈ ਰਵਾਨਾ
NEXT STORY