ਬਟਾਲਾ, (ਜਗ ਬਾਣੀ ਟੀਮ) - ਅੱਜ ਗੁਰਦਾਸਪੁਰ ਰੋਡ ’ਤੇ ਖਡ਼੍ਹੇ ਇਕ ਟਿੱਪਰ ਨਾਲ ਟਰੱਕ ਟਕਰਾਅ ਗਿਆ, ਜਿਸ ’ਚ ਡਰਾਈਵਰ ਤੇ ਕਲੀਨਰ ਦੀ ਮੌਤ ਹੋ ਗਈ ਹੈ। ®ਥਾਣਾ ਸਿਵਲ ਲਾਈਨ ਦੇ ਏ. ਐਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਤਡ਼ਕਸਾਰ 4 ਵਜੇ ਨਾਖਾਂ ਨਾਲ ਭਰਿਆ ਟਰੱਕ ਨੰ. ਜੀ ਜੇ-08ਜੇ-3098, ਜਿਸ ਨੂੰ ਕੇਸਰੀ ਮੱਲ ਪੁੱਤਰ ਸੋਨਾ ਰਾਮ ਵਾਸੀ ਨੇਰੀਲਾਡ਼ੀ (ਰਾਜਸਥਾਨ) ਚਲਾ ਰਿਹਾ ਸੀ ਜਦੋਂ ਪਿੰਡ ਕੰਡਿਆਲ ਪਹੁੰਚਿਆ ਤਾਂ ਸਡ਼ਕ ਕੰਢੇ ਖਡ਼੍ਹੇ ਇਕ ਟਿੱਪਰ ਨਾਲ ਟਕਰਾਅ ਗਿਆ, ਜਿਸ ਨਾਲ ਟਰੱਕ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਟਰੱਕ ਡਰਾਈਵਰ ਕੇਸਰੀ ਮੱਲ ਦੀ ਮੌਤ ਹੋ ਗਈ ਅਤੇ ਕਲੀਨਰ ਭਗੀਰਥ ਰਾਮ ਪੁੱਤਰ ਮੋਹਨ ਲਾਲ ਦੀ ਲੱਤ ਟੁੱਟ ਗਈ ਅਤੇ ਉਸਦੇ ਸਿਰ ’ਤੇ ਵੀ ਡੂੰਘੀ ਸੱਟ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸਨੂੰ ਤੁਰੰਤ 108 ਨੰ ਐਬੂਲੈਂਸ ਕਰਮਚਾਰੀ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਉਸਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਪੁਲਸ ਨੇ ਬੱਚੇ ਨੂੰ ਲੱਭ ਕੇ ਕੀਤਾ ਪਰਿਵਾਰ ਹਵਾਲੇ
NEXT STORY