ਹੁਸ਼ਿਆਰਪੁਰ, (ਘੁੰਮਣ)- 33ਵੇਂ ਰਾਸ਼ਟਰੀ ਅੱਖਾਂ ਦੇ ਦਾਨ ਜਾਗਰੂਕਤਾ ਪੰਦਰਵਾਡ਼ਾ, ਜੋ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਜ਼ਿਲਾ ਪੱਧਰ ਤੋਂ ਸ਼ੁਰੂਆਤ ਆਈ ਡੁਨੇਸ਼ਨ ਐਸੋਸੀਏਸ਼ਨ ਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਕਰਕੇ ਕੀਤੀ।
ਇਹ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਸਿਵਲ ਸਰਜਨ ਡਾ. ਰਜੇਸ਼ ਗਰਗ ਤੇ ਬਹਾਦਰ ਸਿੰਘ ਸੁਨੇਤ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਈ। ਰੈਲੀ ਦੌਰਾਨ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਸ ਪੰਦਰਵਾਡ਼ੇ ਦੌਰਾਨ ਜ਼ਿਲੇ ਵਿਚ ਮਾਰਚ ਰੈਲੀਆਂ, ਸੈਮੀਨਾਰ, ਨੁੱਕਡ਼ ਮੀਟਿੰਗਾਂ ਦਾ ਅਾਯੋਜਨ ਕੀਤਾ ਜਾਵੇਗਾ ਤੇ ਵਧ ਤੋਂ ਵਧ ਇਸ ਦਾ ਮੀਡੀਏ ਰਾਹੀਂ ਪ੍ਰਚਾਰ ਕੀਤਾ ਜਾਵੇਗਾ। ਪੰਦਾਰਵਾਡ਼ੇ ਦਾ ਸਮਾਪਤੀ ਸਮਾਰੋਹ 8 ਸਤੰਬਰ ਨੂੰ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਹੋਵੇਗਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਉਨ੍ਹਾਂ ਵੱਲੋਂ ਨੇਤਰਦਾਨੀ ਅਤੇ ਸਰੀਰ ਦਾਨੀ ਪਰਿਵਾਰ ਅਤੇ ਵੱਖ-ਵੱਖ ਐੱਨ. ਜੀ. ਓ.. ਤੇ ਯੂਥ ਸੇਵਾਵਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਇਹ ਰੈਲੀ ਸਿਵਲ ਹਸਪਤਾਲ ਤੋਂ ਫਗਵਾਡ਼ਾ ਚੌਕ, ਘੰਟਾ ਘਰ, ਸੈਸ਼ਨ ਚੌਕ ਸਰਕਾਰੀ ਕਾਲਜ ਚੌਕ ਤੋਂ ਹੁੰਦੀ ਹੋਈ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਖਤਮ ਹੋਈ। ਇਸ ਰੈਲੀ ਵਿਚ ਜਾਗਰੂਕਤਾ ਸਮੱਗਰੀ ਰਾਹੀਂ ਵੀ ਜਾਗਰੂਕ ਕੀਤਾ ਗਿਆ।
976 ਵਿਅਕਤੀਆਂ ਦੇ ਨੇਤਰ ਦਾਨ ਕਰਵਾਏ : ਇਸ ਰੈਲੀ ਵਿਚ ਜਸਵੀਰ ਸਿੰਘ ਜਨਰਲ ਸਕੱਤਰ ਵੱਲੋਂ ਹੁਸ਼ਿਆਰਪੁਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਖਿਆ ਕਿ ਜ਼ਿਲੇ ਨੂੰ ਸਾਲ 2016 ਵਿਚ ਨੇਤਰਦਾਨ ਮੁਕਤ ਕਰਨ ਅਤੇ ਸਾਲ 2018 ਦੌਰਾਨ ਪੰਜਾਬ ਰਾਜ ਨੂੰ ਨੇਤਰਦਾਨ ਮੁਕਤ ਕਰਨ ਲਈ ਹੁਸ਼ਿਆਰਪੁਰ ਵਾਸੀਆਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾ ਚੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਨੇਤਰਦਾਨ ਐਸੋਸੀਏਸ਼ਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ 976 ਨੇਤਰਦਾਨ ਪ੍ਰਦਾਨ ਕੀਤੇ ਜਾ ਚੁਕੇ ਹਨ ਅਤੇ 26 ਵਿਕਤੀਆਂ ਵੱਲੋਂ ਮੈਡੀਕਲ ਕਾਲਜ ਨੂੰ ਸਰੀਰਦਾਨ ਕੀਤੇ ਜਾ ਚੁਕੇ ਹਨ।
ਕੈਬਨਿਟ ਮੰਤਰੀ ਅਰੋਡ਼ਾ ਨੇ ਹਾਈਟੈੱਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
NEXT STORY