ਨਾਭਾ (ਜਗਨਾਰ) - ਪੰਜਾਬ ਦੇ ਲੋਕਾਂ ਨੇ ਪਿਛਲੇ ਦਿਨੀਂ ਸੂਬੇ 'ਚ ਹੋਈਆਂ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾ ਕੇ ਕਾਂਗਰਸ ਸਰਕਾਰ ਦੇ ਕੰਮਾਂ 'ਤੇ ਮੋਹਰ ਹੀ ਨਹੀਂ ਲਾਈ, ਸਗੋਂ ਪਿਛਲੇ 9 ਮਹੀਨਿਆਂ ਦੇ ਕੰਮਾਂ 'ਤੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ। ਇਹ ਪ੍ਰਗਟਾਵਾ ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਨਗਰ ਕੌਂਸਲ ਦੇ ਸਾ. ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਜੇਕਰ ਸੂਬੇ ਦਾ ਵਿਕਾਸ ਹੋ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਕਾਂਗਰਸ ਦੇ ਰਾਜ ਵਿਚ ਹੀ ਹੋ ਸਕਦਾ ਹੈ। ਇਸੇ ਕਾਰਨ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਇੰਨਾ ਵੱਡਾ ਫਤਵਾ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਸਾ. ਪ੍ਰਧਾਨ ਜੀ. ਐੈੱਸ. ਭੱਟੀ, ਰਜਨੀਸ਼ ਮਿੱਤਲ ਸ਼ੈਂਟੀ ਪ੍ਰਧਾਨ ਨਗਰ ਕੌਂਸਲ, ਮੋਹਿਤ ਕੁਮਾਰ ਮੋਨੂੰ ਡੱਲਾ ਮੀਡੀਆ ਸਲਾਹਕਾਰ ਕੈਬਨਿਟ ਮੰਤਰੀ ਧਰਮਸੌਤ, ਸਾ. ਪ੍ਰਧਾਨ ਪਵਨ ਗਰਗ, ਦਰਸ਼ਨ ਅਰੋੜਾ, ਸੰਜੀਵ ਤੇ ਵਿਵੇਕ ਸਿੰਗਲਾ ਆਦਿ ਕਾਂਗਰਸੀ ਵਰਕਰ ਮੌਜੂਦ ਸਨ।
ਜਲੰਧਰ: ਅਲੀ ਮੁਹੱਲੇ 'ਚ ਚੋਰਾਂ ਨੇ ਦੁਕਾਨ 'ਚੋਂ ਲੁੱਟੇ ਲੱਖਾਂ ਦੀ ਨਕਦੀ ਤੇ ਗਹਿਣੇ
NEXT STORY