ਅੰਮ੍ਰਿਤਸਰ (ਅਨਜਾਣ) - ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 10 ਸਾਲਾਂ ਤੋਂ ਲਟਕਦੀਆਂ ਚੋਣਾਂ ਸਰਕਾਰ ਤੁਰੰਤ ਕਰਵਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਸਰ ਵਿੱਚ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ‘ਚ ਕੀਤਾ। ਮਾਨ ਨੇ ਕਿਹਾ ਕਿ 1925 ਤੋਂ ਲੈ ਕੇ ਸਿੱਖ ਪਾਰਲੀਮੈਂਟ ਦੀ ਚੋਣ ਹੁਣ ਤੱਕ ਸਿਰਫ਼ 8 ਵਾਰੀ ਹੋਈ, ਜਦੋਂਕਿ ਇੰਡੀਅਨ ਪਾਰਲੀਮੈਂਟ ਦੀ ਚੋਣ 1952 ਤੋਂ ਲੈ ਕੇ ਹੁਣ ਤੱਕ 17 ਵਾਰੀ ਹੋਈ। ਉਨ੍ਹਾਂ ਸ਼੍ਰੋਮਣੀ ਕਮੇਟੀ ਇਲੈਕਸ਼ਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸਿੱਖਾਂ ਦੇ ਕੌਮੀ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ ਵੀ ਦਿਖਾਇਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਇਸ ਪੱਤਰ ’ਚ ਉਨ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ‘ਤੇ ਕੋਈ ਕਾਰਵਾਈ ਨਾ ਕਰਨ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਦੀ ਸ਼ਹਿ ‘ਤੇ ਟਾਸਕ ਫੋਰਸ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰੋਟੈਸਟ ਕਰਨ ਵਾਲੀਆਂ ਸੰਗਤਾਂ ‘ਤੇ ਤਸ਼ੱਦਦ ਕਰਨ, ਬਰਗਾੜੀ ਵਿਖੇ ਲਗਾਏ ਜਾ ਰਹੇ ਮੋਰਚਿਆਂ ਤੇ ਓਥੇ ਹੋਈ ਗੁਰੂ ਸਾਹਿਬ ਦੀ ਬੇਅਦਬੀ ਅਤੇ ਚਲਾਈ ਗਈ ਗੋਲੀ ਵਿੱਚ ਹੋਏ ਸ਼ਹੀਦਾਂ ਦੇ ਪ੍ਰੀਵਾਰ ਵਾਲਿਆਂ ਨੂੰ ਇਨਸਾਫ਼ ਨਾ ਮਿਲਣਾ, ਕਮੇਟੀ ਵੱਲੋਂ ਚਲਾਏ ਜਾ ਰਹੇ ਹਸਾਪਤਾਲਾਂ ਤੇ ਮੈਡੀਕਲ ਕਾਲਜਾਂ ਵਿਖੇ ਸੰਗਤਾਂ ਨਾਲ ਕੀਤੇ ਜਾਂਦੇ ਵਿਤਕਰੇ ਬਾਰੇ ਦੱਸਿਆ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਨੂੰ ਰੀਲੇਅ ਕਰਨ ਦਾ ਅਧਿਕਾਰ ਸਿਰਫ਼ ਇੱਕ ਹੀ ਨਿੱਜੀ ਚੈਨਲ ਨੂੰ ਦੇਣਾ, ਬਾਦਲ ਦਲ ਵੱਲੋਂ ਗੁਰੁ ਕੇ ਲੰਗਰ ਦੀ ਗਲਤ ਵਰਤੋਂ ਕਰਨਾ, ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਰਟੀਆਂ ਲਈ ਬਣਾਏ ਗਏ ਟਰੱਸਟਾਂ ਤੇ ਟਰੱਸਟੀਆਂ ਵੱਲੋਂ ਉਨ੍ਹਾਂ ਜਾਇਦਾਦਾਂ ਨੂੰ ਮਨ ਮਰਜ਼ੀ ਨਾਲ ਚਹੇਤਿਆਂ ਨੂੰ ਸੇਲ ਕਰਨਾ, ਗੁਰਦੁਆਰਾ ਸਾਹਿਬਾਨ ਵਿਖੇ ਬਣੇ ਪੁਰਾਤਨ ਦਰਵਾਜ਼ਿਆਂ ਨੂੰ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਨਵੀਨੀਕਰਨ ਦੇ ਬਹਾਨੇ ਢਹਿ ਢੇਰੀ ਕਰਵਾਉਣਾ, ਤਖ਼ਤਾਂ ਦੇ ਜਥੇਦਾਰਾਂ ਵੱਲੋਂ ਬਲਾਤਕਾਰੀ ਤੇ ਗੁਰੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਧਾ ਸਾਧ ਨੂੰ ਬਾਦਲਾਂ ਦੇ ਕਹਿਣ ’ਤੇ ਮੁਆਫ਼ੀ ਦੇਣੀ ਤੇਮੀਡੀਆਂ ਨੂੰ ਦਿੱਤੇ 90 ਲੱਖ ਦੇ ਇਸ਼ਤਿਹਾਰ ਦੇਣ ਦੇ ਇਲਾਵਾ ਹੋਰ ਕਈ ਮੁੱਦੇ ਉਠਾਏ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਵਿੱਚ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੇ ਅਣਗਹਿਲੀਆਂ ਤੇ ਲੰਬੇ ਸਮੇਂ ਤੋਂ ਇਸਦੀ ਚੋਣ ਨਾ ਕਰਵਾਉਣ ਸਬੰਧੀ 18 ਸਤੰਬਰ ਨੂੰ ਸ੍ਰੀ ਗੁਰੁ ਰਾਮਦਾਸ ਸਰਾਂ ਦੇ ਬਾਹਰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਇਹ ਵੀ ਕਿਹਾ ਕਿ ਰਾਜ ਸਰਕਾਰਾਂ ਇਹ ਤਾਂ ਰੌਲਾ ਪਾਉਂਦੀਆਂ ਨੇ ਕਿ ਕੇਂਦਰ ਨੇ ਜਬਰਦਸਤੀ ਕਾਲੇ ਖੇਤੀ ਕਾਨੂੰਨ ਕਿਸਾਨਾਂ ‘ਤੇ ਥੋਪੇ ਪਰ ਰਾਜ ਸਰਕਾਰਾਂ ਨੂੰ ਹੱਕ ਹੈ ਉਨ੍ਹਾਂ ਨੂੰ ਰੱਦ ਕਰਨ ਦਾ। ਦਿੱਲੀ ਦੀ ਕੇਜਰੀਵਾਲ ਸਰਕਾਰ ਜਾਂ ਪੰਜਾਬ ਦੀ ਕੈਪਟਨ ਸਰਕਾਰ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਮੁੱਢ ਤੋਂ ਰੱਦ ਕਿਉਂ ਨਹੀਂ ਕਰਦੀਆਂ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ
ਪੰਜਾਬ ’ਚ ਕਣਕ ਘਪਲੇ ਨੂੰ ਲੈ ਕੇ ਕਮਿਸ਼ਨ ਦੀ ਸਖ਼ਤੀ, ਮਹਿਕਮੇ ਤੋਂ 15 ਦਿਨਾਂ ਦੇ ਅੰਦਰ ਮੰਗੀ ਰਿਪੋਰਟ
NEXT STORY