ਮੁੱਲਾਂਪੁਰ ਦਾਖਾ,(ਕਾਲੀਆ)- ਰਾਜ ਸੂਚਨਾ ਕਮਿਸ਼ਨਰ ਚੰਡੀਗਡ਼੍ਹ ਨੇ 2 ਸਾਲਾਂ ਤੋਂ ਪਡ਼ਤਾਲ ਅਧੀਨ ਪਈਆਂ ਦਰਖਾਸਤਾਂ ਦਾ ਸਖਤ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਜ਼ਿਲਾ ਦਿਹਾਤੀ ਸੰਦੀਪ ਗੋਇਲ ਜੋ ਕਿ ਹੁਣ ਬਦਲੀ ਤੋਂ ਬਾਅਦ ਬਰਨਾਲਾ ਚਲੇ ਗਏ ਹਨ, ਨੂੰ ਨਿੱਜੀ ਤੌਰ ’ਤੇ ਚੰਡੀਗਡ਼੍ਹ ਵਿਖੇ ਤਲਬ ਕਰ ਲਿਆ ਹੈ। ਸੂਚਨਾ ਕਮਿਸ਼ਨਰ ਦੇ ਹੁਕਮਾਂ ਦੀ ਕਾਪੀ ਪ੍ਰੈੱਸ ਨੂੰ ਜਾਰੀ ਕਰਦਿਆਂ ਜਗਸੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਸਮਾਜਸੇਵਾ ਦੇ ਨਾਲ-ਨਾਲ ਆਰ. ਟੀ. ਆਈ. ਕਾਰਜਕਰਤਾ ਹਨ ਅਤੇ ਆਮ ਲੋਕਾਂ ਨਾਲ ਵਧੀਕੀਆਂ ਖਿਲਾਫ ਅਾਵਾਜ਼ ਉਠਾ ਕੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਸਲੇ ਲਿਆਉਂਦੇ ਹਨ। ਥਾਣਾ ਦਾਖਾ ਵਿਖੇ ਪੁਲਸ ਮੁਲਾਜ਼ਮਾਂ ਵੱਲੋਂ ਰੋਜ਼ਨਾਮਚੇ ਨਾਲ ਛੇਡ਼ਛਾਡ਼ ਕਰ ਕੇ ਫਰਜ਼ੀ ਇੰਦਰਾਜ ਕਰਨ ਸਬੰਧੀ 2018 ’ਚ ਐੱਸ. ਐੱਸ. ਪੀ. ਜਗਰਾਓਂ ਨੂੰ ਲਿਖਤੀ ਦਰਖਾਸਤ ਦਿੱਤੀ ਸੀ, ਜਿਸ ’ਤੇ ਦੋੋ ਸਾਲ ਬੀਤਣ ਦੇ ਬਾਅਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਆਰ. ਟੀ. ਆਈ. ਐਕਟ ਰਾਹੀਂ ਇਸ ਸਬੰਧੀ ਸੂਚਨਾ ਮੰਗੀ ਗਈ ਪਰ ਪੁਲਸ ਵੱਲੋਂ ਕੋਈ ਜਵਾਬ ਨਾ ਦੇਣ ’ਤੇ ਡੀ. ਆਈ. ਜੀ. ਰੇਂਜ ਲੁਧਿਆਣਾ ਨੂੰ ਅਪੀਲ ਕੀਤੀ ਗਈ ਪਰ ਉਥੋਂ ਵੀ ਸੂਚਨਾ ਨਾ ਮਿਲਣ ’ਤੇ ਸੂਚਨਾ ਕਮਿਸ਼ਨਰ ਚੰਡੀਗਡ਼੍ਹ ਨੂੰ ਫਰਿਆਦ ਕੀਤੀ ਤਾਂ ਉਨ੍ਹਾਂ ਨੇ ਗੰਭੀਰ ਮਸਲੇ ਦਾ ਸਖਤ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਸੰਦੀਪ ਗੋਇਲ ਨੂੰ 6 ਮਾਰਚ ਨੂੰ 11 ਵਜੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਗਸੀਰ ਸਿੰਘ ਖਾਲਸਾ ਨੇ ਇਸ ਮੌਕੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੁਲਸ ਮੁਲਾਜ਼ਮਾਂ ਵੱਲੋਂ ਸਰਕਾਰੀ ਰਿਕਾਰਡ ਨਾਲ ਛੇੜਡ਼ਾਡ਼ ਕਰਨ ਵਾਲੇ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਮ ਲੋਕਾਂ ਨੂੰ ਪੁਲਸ ਪਾਸੋਂ ਇਨਸਾਫ ਮਿਲਣ ਦੀ ਕੀ ਉਮੀਦ ਲਾ ਸਕਦੇ ਹਾਂ?
ਡੀ. ਜੀ. ਪੀ. ਨੂੰ ਤੁਰੰਤ ਬਰਖ਼ਾਸਤ ਕਰਨ ਕੈਪਟਨ : ਹਰਪਾਲ ਚੀਮਾ
NEXT STORY