ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) - ਐੱਸ. ਟੀ. ਐੱਫ. ਵੱਲੋਂ 300 ਗ੍ਰਾਮ ਹੈਰੋਇਨ ਸਮੇਤ ਸ੍ਰੀ ਮੁਕਤਸਰ ਸਾਹਿਬ ਵਾਸੀ ਇਕ ਬੀਬੀ ਸਮੇਤ 3 ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ-ਡੱਬਵਾਲੀ ਰੋਡ 'ਤੇ ਸਪੈਸ਼ਲ ਟਾਸਕ ਫੋਰਸ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਸਵਿਫਟ ਕਾਰ ਨੰਬਰ ਡੀ. ਐੱਲ. 3. ਸੀ. ਬੀ. ਐੱਸ. 8460 ਜੋ ਡੱਬਵਾਲੀ ਪਾਸੇ ਤੋਂ ਆ ਰਹੀ ਸੀ। ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਅਤੇ ਇਕ ਅਗਲੀ ਸੀਟ 'ਤੇ ਬੈਠਾ ਹੋਇਆ ਸੀ ਜਦਕਿ ਕਾਰ ਦੀ ਪਿਛਲੀ ਸੀਟ 'ਤੇ ਇਕ ਬੀਬੀ ਬੈਠੀ ਹੋਈ ਸੀ ਜਿਸ ਕੋਲੋਂ ਇਕ ਪਾਰਦਰਸ਼ੀ ਰੰਗ ਦਾ ਲਿਫਾਫਾ ਪਿਆ ਸੀ, ਜਿਸ ਵਿਚ ਚਿੱਟੇ ਰੰਗ ਦੀ ਵਸਤੂ ਸੀ ਜੋ ਨਸ਼ੀਲਾ ਪਦਾਰਥ ਲੱਗ ਰਿਹਾ ਸੀ। ਜਦੋਂ ਕਾਰ ਦੀ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾਂ ਉਸ ਲਿਫਾਫੇ 'ਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ।
ਮੁੱਢਲੀ ਪੁੱਛਗਿੱਛ ਵਿਚ ਇਨ੍ਹਾਂ ਮੰਨਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਲਿਆਏ ਹਨ। ਇਨ੍ਹਾਂ ਦੀ ਪਛਾਣ ਬਨਦੀਪ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਦੀਪਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਸ੍ਰੀ ਮੁਕਤਸਰ ਸਾਹਿਬ, ਸੁਖਵੰਤ ਕੌਰ ਪਤਨੀ ਰਾਜਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਸਪੈਸ਼ਲ ਟਾਸਕ ਫੋਰਸ ਵਿਚ ਤਾਇਨਾਤ ਏ. ਐੱਸ. ਆਈ. ਕੁਲਬੀਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਅਤੇ ਇਸ ਸਬੰਧੀ ਸਪੈਸ਼ਲ ਟਾਸਕ ਫੋਰਸ ਥਾਣਾ ਮੋਹਾਲੀ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ।
ਕਪੂਰਥਲਾ: ਸਰਕਾਰੀ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY