ਲੁਧਿਆਣਾ (ਅਨਿਲ)-ਐੱਸ. ਟੀ. ਐੱਫ. ਦੀ ਲੁਧਿਆਣਾ ਯੂਨਿਟ ਨੇ ਨਸ਼ਾ ਸਮੱਗਲਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 3 ਨਸ਼ਾ ਸਮੱਗਲਰਾਂ ਨੂੰ 8 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਨੇ ਖ਼ਾਸ ਨੇ ਸੂਚਨਾ ਦਿੱਤੀ ਕਿ 3 ਨਸ਼ਾ ਸਮੱਗਲਰ ਫਿਰੋਜ਼ਪੁਰ ਤੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਕਾਰ ’ਚ ਲੁਧਿਆਣਾ ਵੱਲ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਸ ’ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਮੁੱਲਾਂਪੁਰ ਤੋਂ ਲੁਧਿਆਣਾ ਆਉਣ ਵਾਲੇ ਹਾਈਵੇ ’ਤੇ ਪਿੰਡ ਝੰਡ ਕੋਲ ਨਾਕਾਬੰਦੀ ਕਰ ਕੇ ਉਸ ਸਮੇਂ ਮੁੱਲਾਂਪੁਰ ਵੱਲੋਂ ਆ ਰਹੀ ਕਾਰ ਨੂੰ ਤਲਾਸ਼ੀ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਕਾਰ ਚਾਲਕ ਨੇ ਨਾਕਾਬੰਦੀ ਕਰ ਕੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਰ ਨੂੰ ਕਾਬੂ ਕਰਕੇ ਰੋਕ ਲਿਆ।
ਇਹ ਖ਼ਬਰ ਵੀ ਪੜ੍ਹੋ : ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ
ਜਦ ਪੁਲਸ ਨੇ ਕਾਰ ਸਵਾਰ 3 ਵਿਅਕਤੀਆਂ ਨੂੰ ਬਾਹਰ ਕੱਢ ਕੇ ਡੀ. ਐੱਸ. ਪੀ. ਅਜੇ ਕੁਮਾਰ ਦੀ ਦੇਖ-ਰੇਖ ਵਿਚ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚ ਛੁਪਾ ਕੇ ਰੱਖੀ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਤੁਰੰਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਪਛਾਣ ਸ਼ੁਭਮ ਸਿੱਧੂ ਉਰਫ ਗੱਜੂ (28) ਪੁੱਤਰ ਰਾਮ ਕੁਮਾਰ, ਸੋਨੂੰ (28) ਪੁੱਤਰ ਮੰਗਾ ਨਿਵਾਸੀ ਡਾ. ਅੰਬੇਡਕਰ ਕਾਲੋਨੀ (ਘੋੜਾ ਕਾਲੋਨੀ) ਅਤੇ ਡਿੰਪਲ ਕੁਮਾਰ ਬੱਬੂ (40) ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਹਰਗੋਬਿੰਦ ਨਗਰ ਦੇ ਰੂਪ ’ਚ ਕੀਤੀ ਗਈ, ਜਿਨ੍ਹਾਂ ਖਿਲਾਫ਼ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਫ਼ਿਰੋਜ਼ਪੁਰ ਦੇ ਨਸ਼ਾ ਸਮੱਗਲਰ ਰਾਹੁਲ ਤੋਂ ਲੈ ਕੇ ਆਏ ਹੈਰੋਇਨ
ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਹ ਹੈਰੋਇਨ ਦੀ ਖੇਪ ਫਿਰੋਜ਼ਪੁਰ ਦੇ ਰਹਿਣ ਵਾਲੇ ਰਾਹੁਲ ਨਾਮੀ ਨਸ਼ਾ ਸਮੱਗਲਰ ਤੋਂ ਥੋਕ ਦੇ ਭਾਅ ’ਚ ਹੈਰੋਇਨ ਖਰੀਦ ਕੇ ਲਿਆਏ ਹਨ, ਜਿਸ ਨੂੰ ਲੁਧਿਆਣਾ ਕੋਲ ਇਲਾਕੇ ’ਚ ਪ੍ਰਚੂਨ ’ਚ ਆਪਣੇ ਗਾਹਕਾਂ ਨੂੰ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਸਨ ਅਤੇ ਮੁਨਾਫੇ ਨੂੰ ਆਪਸ ’ਚ ਵੰਡ ਲੈਂਦੇ ਸਨ। ਉਕਤ ਮਾਮਲੇ ’ਚ ਮੁਲਜ਼ਮ ਰਾਹੁਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਹੁਣ ਬਾਕੀ ਹੈ। ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਦੇ ਸਾਥੀਆਂ ਅਤੇ ਗਾਹਕਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।
ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦੀ ਹੋਈ ਪਛਾਣ, ਜਾਣੋ ਕੌਣ ਹੈ ਤੇ ਕਿੱਥੋਂ ਦਾ ਹੈ ਰਹਿਣ ਵਾਲਾ
NEXT STORY