ਘਨੌਲੀ, (ਸ਼ਰਮਾ)-ਨੈਸ਼ਨਲ ਹਾਈਵੇ ’ਤੇ ਸਥਿਤ ਅਨਾਜ ਮੰਡੀ ਘਨੌਲੀ ਦੇ ਸਾਹਮਣੇ ਸਪੇਅਰ ਪਾਰਟਸ ਦੀ ਦੁਕਾਨ ’ਤੇ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਦੁਕਾਨ ਮਾਲਕ ਮਨਜੀਤ ਸਿੰਘ ਪੁੱਤਰ ਜੈ ਸਿੰਘ ਵਾਸੀ ਬਿੱਕੋਂ ਨੇ ਦੱਸਿਆ ਕਿ ਸਵੇਰੇ 8.30 ਵਜੇ ਜਦੋਂ ਦੁਕਾਨ ਖੋਲ੍ਹਣ ਲਈ ਦੁਕਾਨ ’ਤੇ ਕੰਮ ਕਰਦਾ ਨੌਜਵਾਨ ਅਮਰਾਓ ਸਿੰਘ ਆਇਆ ਤਾਂ ਉਸ ਨੇ ਦੇਖਿਆ ਕਿ ਸਪੇਅਰ ਪਾਰਟਸ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਚੋਰਾਂ ਵੱਲੋਂ ਦੁਕਾਨ ਦੇ ਪਿਛਲੇ ਪਾਸਿਓਂ ਸੰਨ੍ਹ ਲਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰ ਗੱਲੇ ’ਚੋਂ 3 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਸਾਮਾਨ ਦੀ ਭੰਨ-ਤੋੜ ਕਰ ਗਏ ਹਨ। ਘਨੌਲੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਮੁਆਇਨਾ ਕੀਤਾ।
ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ 4 ਵਿਅਕਤੀ ਕਾਬੂ, 1 ਦੀ ਭਾਲ ਜਾਰੀ
NEXT STORY