ਬਨੂੜ (ਗੁਰਪਾਲ)-ਪਿੰਡ ਖੇੜਾ ਗੱਜੂ ਸਥਿਤ ਸੇਵਾ ਕੇਂਦਰ ਵਿਚੋਂ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ। ਥਾਣਾ ਬਨੂੜ ਵਿਖੇ ਮਨਦੀਪ ਸਿੰਘ ਵਾਸੀ ਡੱਬਵਾਲੀ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਅਣਪਛਾਤੇ ਵਿਅਕਤੀ ਸੇਵਾ ਕੇਂਦਰ ਦਾ ਤਾਲਾ ਤੋੜ ਕੇ ਅੰਦਰ ਪਿਆ ਇਕ ਐੈੱਲ. ਈ. ਡੀ., 2 ਸੀ. ਸੀ. ਟੀ. ਵੀ. ਕੈਮਰੇ, 2 ਮਾਊਸ ਅਤੇ ਟਿਊਬਾਂ ਚੋਰੀ ਕਰ ਕੇ ਲੈ ਗਏ। ਥਾਣਾ ਬਨੂੜ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਰਿਦੁਆਰ ਜਾਣ ਵਾਲੀ ਜਨਸ਼ਤਾਬਦੀ ਐਕਸਪ੍ਰੈੱਸ ਅੱਜ ਰਹੇਗੀ ਰੱਦ
NEXT STORY