ਬੀਜਾ (ਬਿਪਨ)- ਲੁਧਿਆਣਾ-ਸਰਹਿੰਦ ਵਿਚਾਲੇ ਖੰਨਾ ਦੇ ਚਾਵਾ ਰੇਲਵੇ ਸਟੇਸ਼ਨ ਨੇੜੇ ‘ਵੰਦੇ ਭਾਰਤ’ ਟ੍ਰੇਨ ’ਤੇ ਪਥਰਾਅ ਹੋਇਆ ਹੈ। ਟ੍ਰੇਨ ’ਤੇ ਪੱਥਰਾਂ ਦੇ ਨਿਸ਼ਾਨ ਵੀ ਮਿਲੇ ਹਨ। ਰੇਲਵੇ ਸੁਰੱਖਿਆ ਫੋਰਸ ਖੰਨਾ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸ਼ਾਮ ਨੂੰ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਟ੍ਰੇਨ ’ਤੇ ਸ਼ਾਮ 7.45 ਵਜੇ ਪੱਥਰ ਵੱਜੇ। ਗਾਰਡ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਸਟੇਸ਼ਨ ਮਾਸਟਰ ਨੇ ਤੁਰੰਤ ਖੰਨਾ ਆਰ. ਪੀ. ਐੱਫ. ਨੂੰ ਸੂਚਨਾ ਦਿੱਤੀ। ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੀਆਂ ਟੀਮਾਂ ਨੇ ਮੌਕੇ ਦਾ ਮੁਆਇਨਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ
ਆਰ. ਪੀ. ਐੱਫ. ਦੇ ਏ. ਐੱਸ. ਆਈ. ਤਾਰਾ ਚੰਦ ਨੇ ਦੱਸਿਆ ਕਿ ਟ੍ਰੇਨ ਦੇ ਗਾਰਡ ਅਨੁਸਾਰ ਇਕ ਪੱਥਰ ਰੇਲਗੱਡੀ ਦੇ ਪਿਛਲੇ ਪਾਸੇ ਵੱਜਿਆ। ਉਸ ਨੇ ਦੇਖਿਆ ਤਾਂ ਟਰੈਕ ਦੇ ਕੋਲ ਬੱਚੇ ਖੜ੍ਹੇ ਸਨ। ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਪਥਰਾਅ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਸੰਭਾਵਨਾ ਹੈ ਕਿ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਕੋਈ ਪੱਥਰ ਟਰੈਕ ਤੋਂ ਉੱਛਲ ਗਿਆ ਹੋਵੇ ਪਰ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF
NEXT STORY